ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਕੈਂਪ ਲਗਾਕੇ ਇੰਟਰਵਿਊ ਰਾਹੀਂ ਬੇਰੋਜ਼ਗਾਰ ਕਾਮਿਆਂ ਨੂੰ
ਰੋਜ਼ਗਾਰ ਦੁਆਇਆ ਗਿਆ।
ਜਾਣਕਾਰੀ ਦਿੰਦੇ ਹੌੲ ਜਸਵਿੰਦਰ ਸਿੰਘ ਮਸ਼ੀਨਇਟ ਇੰਸਟਰਕਟਰ ਨੇ ਦੱਸਿਆ ਕਿ ਰੋਜ਼ਗਾਰ ਪ੍ਰਾਪਤੀ ਲਈ ਵੱਖ ਵੱਖ ਸੂਬਿਆਂ ਦੇ ਲਗਭਗ 300 ਸਿੱਖਿਆਰਥੀ ਜੋ ਆਈਟੀਆਈ ਪਾਸ ਕੀਤੇ ਹੋਏ ਸਨ ਕੈਂਪ ਵਿਚ ਸ਼ਾਮਲ ਹੋਏ। ਕੈਂਪ ਦੌਰਾਨ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਤੋਂ ਪਾਸ ਆਈਟੀਆਈ ਕਾਮਿਆਂ ਦੇ ਲਈ ਬਹੁਤ ਦੇਸ਼ੀ ਕੰਪਨੀਆਂ ਹੀਰੋ ਮੋਟੋ ਕਾਰਪ, ਨਿਮਰਾਣਾ, ਅਲਵਰ, ਰਾਜਸਥਾਨ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਰੋਲ ਅਦਾ ਕੀਤਾ। ਉਨਾਂ ਦੱਸਿਆ ਕਿ ਹੀਰੋ ਕੰਪਨੀ ਹਰ ਸਾਲ ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਕੈਪਸ ਇੰਟਰਵਿਊ ਕਰਨ ਲਈ ਆਉਂਦੀ ਹੈ। ਕੰਪਨੀ ਵੱਲੋਂ ਫਿਟਰ, ਮਸ਼ੀਨਇਸਟ, ਮਕੈਨਿਕ ਮੋਟਰ ਵੀਕਲ, ਡੀਜਲ ਮਕੈਨਿਕ, ਵੈਲਡਰ, ਇੰਸਰੂਮੈਂਟ ਮਕੈਨਿਕ, ਇਲੈਕਟ੍ਰੀਸ਼ਅਨ, ਵਾਯਰਮੈਨ, ਇਲੈਕਟ੍ਰੋਨਕਸ, ਪੇਟਰ, ਕੋਪਾ, ਆਰ.ਏ.ਸੀ. ਆਦਿ ਟ੍ਰੇਡਾਂ ਦੇ ਹੁਨਰਮੰਦ ਕਾਮਿਆਂ ਦੀ ਮੰਗ ਕੀਤੀ ਗਈ ਸੀ। ਕੰਪਨੀ ਅਤੇ ਸੰਸਥਾ ਦੇ ਸਟਾਫ਼ ਅੰਗਰੇਜ਼ ਸਿੰਘ ਪਲੇਸਮੈਂਟ ਅਫ਼ਸਰ, ਮਦਨ ਲਾਲ ਸਹਾਇਕ ਪਲੇਸਮੈਂਟ ਅਫ਼ਸਰ, ਜਸਵਿੰਦਰ ਸਿੰਘ ਮਸੀਨਇਸਟ ਇੰਸਟਰਕਟਰ, ਕੁਲਵੰਤ ਸਿੰਘ ਰਠੋੜ ਐਨਸੀਸੀ ਅਫ਼ਸਰ ਨੇ ਮਿਲਕੇ ਪਹਿਲਾਂ ਸਾਰਿਆਂ ਵਿਦਿਆਰਥੀਆਂ ਦੀ ਹਾਜ਼ਰੀ ਦਰਜ਼ ਕੀਤੀ ਅਤੇ ਫਿਰ ਲਿਖਤੀ ਟੈਸਟ ਲੈਕੇ ਇੰਟਰਵਿਊ ਲਈ। ਇੰਟਰਵਿਊ ਵਿਚ ਤਕਨੀਕੀ ਗਿਆਨ ਅਤੇ ਆਪ ਜਾਣਕਾਰੀ ਸਬੰਧੀ ਸੁਆਲ ਪੁੱਛੇ ਗਏ।
ਸੰਸਥਾ ਦੇ ਮੁੱਖੀ ਹਰਦੀਪ ਕੁਮਾਰ ਨੇ ਆਉਣ ਵਾਲੇ ਸਮੈਂ ਵਿਚ ਹੋਰ ਵੱਧ ਤੋਂ ਵੱਧ ਹੁਨਰਮੰਦ ਕਾਮੇ ਤਿਆਰ ਕਰਕੇ ਕੰਪਨੀ ਨੂੰ ਰੋਜ਼ਗਾਰ ਦੇ ਲਈ ਮੁਹੱਇਆ ਕਰਵਾਉਣ ਦੀ ਗੱਲ ਕਹੀ।ਕੰਪਨੀ ਨੇ ਕੁਲ 90 ਕਾਮਿਆਂ ਦੀ ਚੋਣ ਰੋਜ਼ਗਾਰ ਲਈ ਕੀਤੀ ਅਤੇ ਦੋ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media