ਯੋਨ ਅਪਰਾਧ ਨੂੰ ਰੋਕਣ ਸਬੰਧੀ ਬੱਸਾਂ `ਤੇ ਲਗਾਏ ਸਟਿਕਰ
ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵ ਦਾ ਚਿਲਡਰਨ ਅਤੇ ਸਾਰਡ ਵੱਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਅਤੇ ਹਰਿਆਣਾ ਦੇ
ਕਪਾਹ ਵਾਲੇ ਖੇਤਰਾਂ ਵਿੱਚ ਬਾਲ ਅਧਿਕਾਰਾਂ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਸਥਾਨਕ ਬੱਸ ਸਟੈਂਡ ਵਿਖੇ ਬੱਸ ਕਡੰਕਟਰਾਂ ਅਤੇ ਡਰਾਇਵਰਾਂ ਨੂੰ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਾਰਡ ਦੇ ਪ੍ਰੋਗਰਾਮ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਐਕਟ ਸਬੰਧੀ ਜਾਣਕਾਰੀ ਦੇਣ ਦਾ ਮੁੱਖ ਮਕਸਦ ਯੋਨ ਅਪਰਾਧਾਂ ਨੂੰ ਕਿਸ ਤਰਾਂ ਰੋਕਿਆ ਜਾ ਸਕਦਾ ਹੈ ਅਤੇ ਇਨਾਂ ਖਿਲਾਫ ਕਿਸ ਤਰਾਂ ਕਾਰਵਾਈ ਕੀਤੀ ਜਾ ਸਕਦੀ ਹੈ।ਉਨਾਂ ਦੱਸਿਆ ਕਿ ਪੋਕਸੋ ਐਕਟ ਬਾਰੇ ਜਾਣੂੰ ਕਰਵਾਉਣ ਦਾ ਮਕਸਦ ਜ਼ਿਲੇ ਨੂੰ ਚਾਈਲਡ ਫਰੈਂਡਲੀ ਬਣਾਉਣਾ ਹੈ।ਇਸ ਤੋਂ ਬਾਅਦ ਬੱਸਾਂ ਉਪਰ ਯੋਨ ਅਪਰਾਧ ਨੂੰ ਰੋਕਣ ਲਈ ਸਟਿੱਕਰ ਵੀ ਲਗਾਏ ਗਏ।ਇਸ ਮੁਹਿੰਮ ਵਿੱਚ ਡੀ.ਟੀ.ਓ ਦਫਤਰ ਤੋਂ ਇੰਦਰਜੀਤ, ਚਾਈਲਡ ਲਾਈਨ ਦੇ ਡਾਇਰੈਕਟਰ ਦਿਆਲ ਚੰਦ, ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਸੁਨੀਲ ਕੁਮਾਰ, ਸਾਰਡ ਸੰਸਥਾ ਦੇ ਸਟਾਫ ਸ਼ਲਿੰਦਰ ਮੌਜੂਦ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media