Tuesday, February 24, 2026

ਕਹਾਣੀਕਾਰ ਦੀਪ ਦਵਿੰਦਰ ਸਿੰਘ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਬਣੇ

PPN140707
ਅੰਮ੍ਰਿਤਸਰ, 14 ਜੁਲਾਈ (ਸੁਖਬੀਰ ਸਿੰਘ)- ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ‘ਚ ਨਿਰੰਤਰ ਕਾਰਜਸ਼ੀਲ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਗਈ ਨਵੀਂ ਟੀਮ ਲਈ ਹੋਈ ਚੋਣ ‘ਚ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਅੱਜ ਇੱਥੇ ਵਿਰਸਾ ਵਿਹਾਰ ਵਿਖੇ ਇਸ ਜਿੱਤ ਲਈ ਸਥਾਨਕ ਲੇਖਕ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕਰਨ ਲਈ ਹੋਈ ਇਕੱਤਰਤਾ ‘ਚ ਬੋਲਦਿਆਂ ਦੀਪ ਦਵਿੰਦਰ ਸਿੰਘ ਹੁਰਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦੇ ਨਾਲ ਸਰਕਾਰੇ ਦਰਬਾਰੇ ਬਣਦਾ ਮਾਣ ਦੇਣ ਲਈ ਸਮੱਸਿਆਵਾਂ ਦੇ ਨਾਲ ਸਰਕਾਰੇ ਦਰਬਾਰੇ ਬਣਦਾ ਮਾਨ ਦਿਵਾਉਣ ਲਈ ਕੇਂਦਰੀ ਸਭਾ ਦੇ ਸਹਿਯੋਗ ਨਾਲ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਸ਼ਾਨਾਮਤੀ ਜਿੱਤ ਲਈ  ਖੁਸ਼ੀ ਦਾ ਇਜਹਾਰ ਕਰਦਿਆਂ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਨਾਟਕਕਾਰ ਜਗਦੀਸ਼ ਸਚਦੇਵਾ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ, ਗੁਰਦੇਵ ਸਿੰਘ ਮਹਿਲਾਂ ਵਾਲੇ, ਡਾ. ਹਜ਼ਾਰਾ ਸਿੰਘ ਚੀਮਾ, ਧਰਵਿੰਦਰ ਔਲਖ, ਨਿਰਮਲ ਅਰਪਣ, ਗੁਰਿੰਦਰ ਮਕਨਾ, ਜਸਬੀਰ ਝਬਾਲ, ਹਰਬੰਸ ਸਿੰਘ ਨਾਗੀ, ਰਵੀ ਠਾਕੁਰ, ਤੇਜਿੰਦਰ ਬਾਵਾ, ਗੋਬਿੰਦ ਕੁਮਾਰ, ਡਾ. ਸ਼ਿਆਮ ਸੁੰਦਰ ਦੀਪਤੀ, ਭੁਪਿੰਦਰ ਸੰਧੂ, ਡਾ. ਇਕਬਾਲ ਕੌਰ ਸੌਂਧ, ਅਤਿੰਦਰ ਸੰਧੂ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਊਧਮ ਸਿੰਘ ਸ਼ਾਹੀ, ਮਨਮੋਹਨ ਢਿੱਲੋਂ, ਜਸਵੰਤ ਜੱਸ, ਹਰਭਜਨ ਖੇਮਕਰਨੀ, ਸਰਬਜੀਤ ਸੰਧੂ, ਮਲਵਿੰਦਰ, ਜਸਬੀਰ ਕੌਰ, ਇੰਦਰ ਸਿੰਘ ਮਾਨ, ਡਾ. ਮੋਹਨ, ਡਾ. ਵਿਰਕਮ, ਭੁਪਿੰਦਰਪ੍ਰੀਤ, ਮਨਮੋਹਨ ਬਾਸਰਕੇ, ਹਰਜੀਤ ਸੰਧੂ, ਹਜਾਰੀ ਲਾਲ ਹਜ਼ਾਰਾ, ਅੰਮ੍ਰਿਤ ਲਾਲ ਮੰਨਣ, ਗੁਰਬਾਜ ਸਿੰਘ ਤੋਲਾ ਨੰਗਲ, ਰਾਜ ਕੁਮਾਰ ਰਾਜ, ਰਮੇਸ਼ ਯਾਦਵ, ਹਰੀ ਸਿੰਘ ਗਰੀਬ, ਕੁਲਵੰਤ ਸਿੰਘ ਅਣਖੀ, ਬਲਵਿਦੰਰ ਸਿੰਘ ਫਤਿਹਪੁਰੀ, ਵਰਿੰਦਰ ਪੰਨੂ, ਕਲਿਆਣ ਅੰਮ੍ਰਿਤਸਰੀ, ਦਿਬਾਲਗ ਗਿੱਲ, ਸ਼ੈਲਿੰਦਰ ਜੀਤ ਰਾਜਨ, ਹਰਭਜਨ ਬਰਾੜ, ਗੁਰਦੇਵ ਸਿੰਘ ਭਰੋਵਾਲ, ਜਗਤਾਰ ਗਿੱਲ, ਮੁਖਤਾਰ ਗਿੱਲ ਆਦਿ ਲੇਖਕਾਂ ਨੇ ਸਮੁੱਚੀਆਂ ਸਾਹਿਤ ਸਭਾਵਾਂ ਅਤੇ ਹਮ ਖਿਆਲੀ ਜਥੇਬੰਦੀਆਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਗੌਰਤਲਬ ਹੈ ਕਿ ਪਿਛਲੇ ਵਰ੍ਹੇ ਸੜਕ ਹਾਦਸੇ ‘ਚ ਫੌਤ ਹੋਏ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਲੰਮਾ ਸਮਾਂ ਕੇਂਦਰੀ ਸਭਾ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਰਹੇ ਸਨ, ਉਨ੍ਹਾਂ ਤੋਂ ਬਾਅਦ ਦੀਪ ਦਵਿੰਦਰ ਸਿੰਘ ਨੂੰ ਸਭਾ ਦੀ ਕੇਂਦਰੀ ਟੀਮ ‘ਚ ਕੰਮ ਕਰਨ ਦਾ ਸਰਫ ਹਾਸਲ ਹੋਇਆ ਹੈ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply