Sunday, September 8, 2024

ਦਿੱਲੀ ਕਮੇਟੀ ਨੇ ਭਾਈ ਗੁਰਦਾਸ ਜੀ ਦੀ ਯਾਦ ‘ਚ ਕਰਵਾਇਆ ਸੈਮੀਨਾਰ

PPN140708
ਨਵੀਂ ਦਿੱਲੀ, 14  ਜੁਲਾਈ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਯਾਦ ‘ਚ ਸੈਮੀਨਾਰ ਸਿਰਮੋਰ ਸਿੱਖ ਬੂਧਿਜੀਵਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਮਾਤਾ ਸੁੰਦਰੀ ਕਾਲਜ ਦੇ ਕਾਂਨਫ੍ਰੇਂਸ ਹਾਲ ਵਿਖੇ ਹੋਏ ਇਸ ਸਮਾਗਮ ਦਾ ਉਧਘਾਟਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਭਵਿੱਖ ‘ਚ ਕੌਮ ਦੇ ਮਹਾਨ ਕਵੀ ਸੰਤੋਖ ਸਿੰਘ ਅਤੇ ਨਿਸ਼ਕਾਮ ਸੇਵਾ ਦੀ ਮੂਰਤ ਤੇ ਰੈਡਕ੍ਰਾਸ ਸੋਸਾਈਟੀ ਦੀ ਸਥਾਪਨਾ ਦਾ ਅਧਾਰ ਭਾਈ ਘਨਇਆਂ ਜੀ ਦੀ ਯਾਦ ‘ਚ ਵੀ ਸੈਮੀਨਾਰ ਕਰਵਾਉਣ ਦੀ ਘੋਸ਼ਣਾ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਪੰਜਾਬੀ ਯੁਨੀਵਰਸਿਟੀ ਪਟਿਯਾਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਤੇ ਪ੍ਰੋਫੈਸਰ ਡਾ. ਮਨਪ੍ਰੀਤ ਸਿੰਘ, ਡਾ. ਜਸਬੀਰ ਸਿੰਘ ਸਾਬਰ, ਗੁਰੂਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਦੇ ਡਾ. ਗੁਲਜ਼ਾਰ ਸਿੰਘ ਕੰਗ, ਡਾ. ਮੁਹਬੱਤ ਸਿੰਘ ਅਤੇ ਗੁਰੂਨਾਨਕ ਦੇਵ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਮੀਤ ਸਿੰਘ ਸਣੇ ਸਾਰੇ ਬੁਲਾਰਿਆਂ ਨੇ ਭਾਈ ਗੁਰਦਾਸ ਜੀ ਦੇ ਨਿਮਰਤਾ ਭਾਵ, ਵਿਦਵਾਨੀ ਸੂਭਾਵ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਕੌਮ ਦਾ ਹੀਰਾ ਵੀ ਦੱਸਿਆ। ਉਕਤ ਵਿਦਵਾਨਾਂ ਵੱਲੋਂ ਜੀ.ਕੇ. ਨੂੰ ਇਸ ਤਰ੍ਹਾਂ ਦੇ ਉਸਾਰੂ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਸ਼ਾਲ, ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਮਾਨਿਤ ਵੀ ਕੀਤਾ ਗਿਆ।
ਜੀ.ਕੇ. ਨੇ ਆਪਣੀ ਤਕਰੀਰ ‘ਚ ਭਾਈ ਗੁਰਦਾਸ ਜੀ ਨੂੰ ਚਾਰ ਗੁਰੂ ਸਾਹਿਬਾਨ ਦੀ ਸੇਵਾ ਕਰਨ ਦੇ ਮਿਲੇ ਮੌਕੇ ਨੂੰ ਇਤਿਹਾਸਿਕ ਦੱਸਦੇ ਹੋਏ ਉਨ੍ਹਾਂ ਵੱਲੋਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਲਿੱਖਣ ਦੀ ਨਿਭਾਈ ਗਈ ਸੇਵਾ ਨੂੰ ਵੀ ਅਨਮੋਲ ਦੱਸਿਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਪ੍ਰੋਗਰਾਮ ਦੀ ਸਮਾਪਤੀ ਮੌਕੇ ਆਏ ਹੋਏ ਸਾਰੇ ਮਹਿਮਾਨਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਮੈਂਬਰ ਕੁਲਮੋਹਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਗੁਰਬਚਨ ਸਿੰਘ ਚੀਮਾ, ਸਮਜਦੀਪ ਸਿੰਘ ਸੰਨੀ, ਚਮਨ ਸਿੰਘ, ਰਵੈਲ ਸਿੰਘ, ਅਮਰਜੀਤ ਸਿੰਘ ਪਿੰਕੀ, ਬੀਬੀ ਧੀਰਜ ਕੌਰ ਅਤੇ ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਸਹਿਤ ਸੈਂਕੜੇ ਸੰਗਤਾਂ ਮੌਜੂਦ ਸਨ।

Check Also

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply