ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ‘ਸਵੱਛਤਾ ਦੇ ਲਈ ਮੈਂ ਕੀ ਕਰ ਸਕਦਾ ਹਾਂ’ ਵਿਸ਼ੇ `ਤੇ ਜ਼ਿਲਾ ਪੱਧਰੀ ਲੇਖ ਮੁਕਾਬਲੇ ਦਾ ਆਯੋਜਨ ਖਾਲਸਾ ਕਾਲਜ ਵਿਖੇ ਕੀਤਾ ਗਿਆ। ਇਸ ਮੁਕਾਬਲੇ ਵਿੱਚ 52 ਵਿਦਿਆਰਥੀਆਂ ਨੇ ਭਾਗ ਲਿਆ।ਲੇਖ ਮੁਕਾਬਲਾ ਡਾ. ਦਵਿੰਦਰ ਸਿੰਘ ਰਜਿਸਟਰਾਰ ਖਾਲਸਾ ਕਾਲਜ ਅਤੇ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਕਰਵਾਇਆ ਗਿਅੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਨੇ ਕਿਹਾ ਕਿ ਜ਼ਿਲਾ ਪੱਧਰੀ ਨਕਦ ਪੁਰਸਕਾਰਾਂ ਤੋਂ ਇਲਾਵਾ ਰਾਜ ਪੱਧਰ ਤੇ ਪਹਿਲਾ ਪੁਰਸਕਾਰ 5000/-, ਦੂਜਾ ਪੁਰਸਕਾਰ 3000/- ਤੇ ਤੀਜਾ ਪੁਰਸਕਾਰ 2000/- ਹੋਵੇਗਾ ਅਤੇ ਕੌਮੀ ਪੱਧਰ ਤੇ ਪਹਿਲਾ ਪੁਰਸਕਾਰ 25000/- ਰੁ., ਦੂਜਾ ਪੁਰਸਕਾਰ 10000/- ਤੇ ਤੀਜਾ ਪੁਰਸਕਾਰ 5000/- ਹੋਵੇਗਾ।
ਡਾ. ਦਵਿੰਦਰ ਸਿੰਘ ਰਜਿਸਟਰਾਰ, ਖਾਲਸਾ ਕਾਲਜ ਨੇ ਕਿਹਾ ਕਿ ਜਿੱਥੇ ਅਜਿਹੀਆਂ ਪ੍ਰਤੀਯੋਗਤਾਵਾਂ ਰਚਨਾਤਮਕ ਸੋਚ ਨੂੰ ਉਤਸਾਹਿਤ ਕਰਦੀਆਂ ਹਨ, ੳੇੁਥੇ ਨੌਜਵਾਨਾਂ `ਚ ੳੇਸਾਰੂ ਸੋਚ ਵੀ ਵਿਕਸਿਤ ਹੁੰਦੀ ਹੈ।
ਇਸ ਸਮਾਰੋਹ ਦੇ ਮੱੁਖ ਮਹਿਮਾਨ ਡਾ. ਮਹਿਲ ਸਿੰਘ ਪਿ੍ਰੰਸੀਪਲ ਖਾਲਸਾ ਕਾਲਜ, ਕਿਹਾ ਕਿ ਅੱਜ ਦੇ ਇਲੈਕਟ੍ਰੋਨਿਕ ਮੀਡੀਆ ਦੇ ਯੁੱਗ ਵਿੱਚ ਨੌਜਵਾਨਾਂ ਦੀ ਸਮੁਦਾਇਕ ਸੋਚ ਅਤੇ ਰਚਨਾਤਮਕ ਸੋਚ ਖਤਮ ਹੋਣ ਨਾਲ ਸਮਾਜਿਕ ਕਦਰਾਂ ਕੀਮਤਾਂ ਨਾਲ ਘਾਣ ਹੋ ਰਿਹਾ ਹੈ।ਅਜਿਹੀਆਂ ਲੇਖ ਪ੍ਰਤੀਯੋਗਿਤਾਵਾਂ ਜਿੱਥੇ ਨੌਜਵਾਨਾਂ ਦੀ ਸੋਚ ਨੂੰ ਪ੍ਰਫੁੱਲਤ ਕਰਦੀਆਂ ਹਨ, ਉਥੇ ਨੌਜਵਾਨਾਂ ਵਿੱਚ ਸਮਾਜ ਲਈ ਚੰਗੇਰਾ ਕੰਮ ਕਰਨ ਦੀ ਆਦਤ ਪੈਂਦੀ ਹੈ।
ਇਸ ਜ਼ਿਲਾ ਪੱਧਰੀ ਲੇਖ ਪ੍ਰਤੀਯੋਗਿਤਾ ਵਿੱਚ ਪਰਮਪਾਲ ਸਿੰਘ ਨੇ ਪਹਿਲਾ ਸਥਾਨ, ਗਗਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਅਰਜੁਨ ਬੱਬਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮੁਕਾਬਲੇ `ਚ ਸੁਰਿੰਦਰ ਸਿੰਘ ਅਕਾੳੇਂੁਟੈਂਟ, ਮੈਡਮ ਸੰਦੀਪ ਕੌਰ, ਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਅਮਿਤ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦਾਸ, ਅਨਿਲ, ਰੋਬਿਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਰੁਣ ਕੁਮਾਰ ਆਦਿ ਨੇ ਭਰਵਾਂ ਯੋਗਦਾਨ ਪਾਇਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media