ਸੰਦੌੜ, 19 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗਰੀਨ ਟਿ੍ਰਬਿਊਨਲ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਣ ਦੇ ਆਦੇਸ਼ ਦੇ ਮੱਦੇਨਜ਼ਰ ਕਿਸਾਨਾਂ ਨੂੰ ਪੈ ਰਹੇ ਘਾਟੇ ਦੇ ਚੱਲਦਿਆਂ ਪ੍ਰਤੀ ਏਕੜ 6000 ਰੁਪਏ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ (ਕਾਦੀਆਂ ) ਵਲੋਂ 25 ਸਤੰਬਰ ਨੂੰ ਐਸ.ਡੀ.ਐਮ ਮੰਡੀ ਅਹਿਮਦਗੜ ਦੇ ਦਫਤਰ ਮੂਹਰੇ ਸਵੇਰੇ 11.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਧਰਨਾ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀਆਂ ਮੰਗਾਂ ਅਤੇ ਮੁਆਵਜ਼ੇ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨਿਰਮਲ ਸਿੰਘ ਧਲੇਰ ਕਲਾਂ ਅਤੇ ਅਵਤਾਰ ਸਿੰਘ ਝੁਨੇਰ ਨੇ ਦੱਸਿਆ ਕਿ ਧਰਨੇ ਦੌਰਾਨ ਤਹਿਸੀਲ ਅਹਿਮਦਗੜ ਚੋਂ ਵੱਡੀ ਗਿਣਤੀ ਵਿੱਸ ਕਿਸਾਨ ਭਰਾ ਹਿੱਸਾ ਲੈਣਗੇ।ਉਕਲਤ ਆਗੂਆਂ ਨੇ ਕਿਹਾ ਕਿ ਕਰਜ਼ਾ ਮੁਆਫੀ ਸਬੰਧੀ ਕੀਤੇ ਐਲਾਨ ਤੇ ਕੈਪਟਨ ਸਰਕਾਰ ਜਲਦੀ ਅਮਲ ਕਰੇ ਤਾਂ ਜੋ ਬੇਹੱਦ ਕਮਜੋਰ ਆਰਥਿਕ ਸਥਿਤੀ ਚੋਂ ਗੁਜਰ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ।ਉਕਤ ਆਗੂਆਂ ਨੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੁਦਕਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ, ਰਲ ਕੇ ਸੰਘਰਸ਼ ਕੀਤਾ ਜਾਵੇ ਤਾਂ ਜੋ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾ ਸਕੇ।ਇਸ ਮੌਕੇ ਗੁਰਮੇਲ ਸਿੰਘ ਧਲੇਰ ਕਲਾਂ, ਜੰਗੀਰ ਸਿੰਘ ਸੰਦੌੜ, ਸੁਖਵਿੰਦਰ ਸਿੰਘ ਜਲਵਾਣਾ, ਜਗਰਾਜ ਸਿੰਘ ਝੁਨੇਰ, ਗੁਰਮੁੱਖ ਸਿੰਘ ਚੁੰਘਾਂ, ਪਰਮਜੀਤ ਸਿੰਘ ਚੁਹਾਣੇ, ਮੁਕੰਦ ਸਿੰਘ ਧਲੇਰ ਖੁਰਦ ਅਤੇ ਜ਼ੋਰਾ ਸਿੰਘ ਧਨੋਂ ਵੀ ਹਾਜਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media