Sunday, April 5, 2026

ਸਾਹਿਤ ਸਭਾ ਸਮਰਾਲਾ ਵੱਲੋਂ ਦਲਜਿੰਦਰ ਰਹਿਲ ਦੀ ਕਿਤਾਬ ‘ਸ਼ਬਦਾਂ ਦੀ ਢਾਲ’ `ਤੇ ਵਿਚਾਰ ਗੋਸ਼ਟੀ

PPN1909201716ਸਮਰਾਲਾ, 19 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਰਾਲਾ ਵਿਖੇ ਇਟਲੀ ਵੱਸਦੇ ਪੰਜਾਬੀ ਪ੍ਰਵਾਸੀ ਭਾਰਤੀ ਦਲਜਿੰਦਰ ਰਹਿਲ ਦੀ ਕਵਿਤਾਵਾਂ ਦੀ ਪੁਸਤਕ ਸ਼ਬਦਾਂ ਦੀ ਢਾਲ ਤੇ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਬਿਹਾਰੀ ਲਾਲ ਸੱਦੀ ਅਤੇ ਐਡਵੋਕੇਟ ਨਰਿੰਦਰ ਸ਼ਰਮਾ ਵੱਲੋਂ ਕੀਤੀ ਗਈ। ਇਸ ਵਿਚਾਰ ਗੋਸ਼ਟੀ ਦੌਰਾਨ ਸ਼ੁਸ਼ੀਲ ਦੁਸਾਂਝ ਸੰਪਾਦਕ ਮੈਗਜ਼ੀਨ ‘ਹੁਣ’ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਿਤਾਬ `ਤੇ ਪਰਚਾ ਬਲਵਿੰਦਰ ਸਿੰਘ ਗਰੇਵਾਲ ਨੇ ਪੜਦਿਆਂ ਕਿਹਾ ਕਿ ਮਨ, ਮਨਸ਼ਾ ਅਤੇ ਸਮਝ ਦੀ ਸੀਮਾ ਅਤੇ ਸੰਭਾਵਨਾ ਦਾ ਦਸਤਾਵੇਜ਼ ਹੈ ‘ਸ਼ਬਦਾਂ ਦੀ ਢਾਲ’। ਬਲਵਿੰਦਰ ਗਰੇਵਾਲ ਨੇ ਕਵਿਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਰਹਿਲ ਦੀਆਂ ਕਵਿਤਾਵਾਂ ਅਨੁਭਵ, ਜੀਵਨ ਸੰਘਰਸ਼ ’ਚੋਂ ਨਿਕਲੀਆਂ ਹਨ।
ਮਾਸਟਰ ਤਰਲੋਚਨ ਨੇ ਕਿਹਾ ਕਿ ਦਲਜਿੰਦਰ ਰਹਿਲ ਇੱਕ ਕ੍ਰਾਂਤੀਕਾਰੀ, ਆਸ਼ਾਵਾਦੀ ਧਰਮਾ ਤੇ ਟਾਂਚ ਕਰਨ ਵਾਲਾ ਅਤੇ ਵਿਰਸੇ ਦਾ ਚੰਗਾ ਵਾਰਿਸ ਕਵੀ ਹੈ।ਗੁਰਪ੍ਰੀਤ ਸਿੰਘ ਖੰਨਾ ਨੇ ਆਲੋਚਕ ਦੇ ਤੌਰ ਤੇ ਕਈ ਨੁਕਤੇ ਉਠਾਏ ਅਤੇ ਕਈ ਉਕਾਈਆਂ ਦੀ ਗੱਲ ਕਰੀ ਗਈ।ਸਮਾਗਮ ਦੇ ਮੁੱਖ ਮਹਿਮਾਨ ਸ਼ੁਸ਼ੀਲ ਦੁਸਾਂਝ ਨੇ ਦਲਜਿੰਦਰ ਰਹਿਲ ਦੀਆਂ ਕਵਿਤਾਵਾਂ ’ਤੇ ਗੱਲ ਕਰਦਿਆਂ ਕਿਹਾ ਕਿ ਕਵਿਤਾਵਾਂ ਇਨਕਲਾਬ ਨਹੀਂ ਲਿਆ ਸਕਦੀਆਂ, ਪਰ ਇਨਕਲਾਬ ਲਿਆਉਣ ਵਿੱਚ ਸਹਾਇਕ ਜ਼ਰੂਰ ਬਣਦੀਆਂ ਹਨ।ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੁਆਰਾ ਲਿਖੇ ਕਿਤਾਬ ਦੇ ਮੁੱੱਖ ਬੰਦ ‘ਪਿਸਟਲ ਤੋਂ ਕਲਮ ਤੱਕ ਦਾ ਸਫ਼ਰ’ ਤੇ ਵੀ ਆਏ ਹੋਏ ਸਾਹਿਤਕਾਰਾਂ ਵੱਲੋਂ ਡੂੰਘੀ ਵਿਚਾਰ ਚਰਚਾ ਕੀਤੀ ਗਈ।ਕਹਾਣੀਕਾਰ ਗੁਰਪਾਲ ਲਿੱਟ ਨੇ ਵੀ ਬਲਵਿੰਦਰ ਗਰੇਵਾਲ ਦੇ ਪਰਚੇ ਦੀ ਤਾਰੀਫ ਕੀਤੀ। ਇਸ ਤੋਂ ਇਲਾਵਾ ਹਰਬੰਸ ਮਾਲਵਾ, ਦਵਿੰਦਰ ਗਰੇਵਾਲ, ਸਿਮਰਜੀਤ ਸਿੰਘ ਕੰਗ, ਗੁਰਭਗਤ ਗਿੱਲ, ਸੁਰਜੀਤ ਵਿਸ਼ਾਦ, ਸਰਪ੍ਰਸਤ ਜੋਗਿੰਦਰ ਸਿੰਘ ਜੋਸ਼, ਗਗਨਦੀਪ ਸ਼ਰਮਾ, ਕੇਵਲ ਮੰਜਾਲੀਆਂ, ਨੇਤਰ ਮੁੱਤੋ, ਸੁਰਜੀਤ ਮੰਡ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਮੌਕੇ ਮੈਗਜ਼ੀਨ ‘ਹੁਣ’ ਦਾ 37 ਵਾਂ ਅੰਕ ਵੀ ਰਿਲੀਜ਼ ਕੀਤਾ ਗਿਆ ਤੇ ਬਲਬੀਰ ਸਿੰਘ ਬੱਬੀ ਬਾਰੇ ਕਿਤਾਬ ‘ਬੱਬੀ ਦੀਆਂ ਖਰੀਆਂ-ਖਰੀਆਂ’ ਵੀ ਰਿਲੀਜ਼ ਕੀਤੀ ਗਈ।
ਕਵੀ ਦਰਬਾਰ ਦੇ ਦੌਰ ਵਿੱਚ ਪਰਮਿੰਦਰ ਸੇਖੋਂ, ਗੁਰਪ੍ਰੀਤ ਖੰਨਾ, ਦਵਿੰਦਰ ਸਿੰਘ ਗਰੇਵਾਲ, ਲਾਭ ਸਿੰਘ ਬੇਗੋਵਾਲ, ਸੁਖਦੇਵ ਸਿੰਘ ਕੁੱਕੂ ਘਲੋਟੀ, ਬਲਬੀਰ ਬੱਬੀ, ਨੇਤਰ ਸਿੰਘ ਮੱਤੋਂ, ਹਰਬੰਸ ਸਿੰਘ ਰਾਏ, ਹਰਬੰਸ ਸਿੰਘ ਸ਼ਾਨ ਬਗਲੀ, ਸੁਰਜੀਤ ਮੰਡ, ਹਰਬੰਸ ਮਾਲਵਾ, ਤਰਨ ਸਿੰਘ ਭੈਣੀ ਸਾਹਿਬ, ਭਗਤ ਸਿੰਘ ਆਜ਼ਾਦ ਮੀਆਂਪੁਰ, ਸੂਰਜ ਸ਼ਰਮਾ, ਦਲਵੀਰ ਕਲੇਰ ਲੁਧਿਆਣਾ, ਮਾ. ਜਗਦੇਵ ਸਿੰਘ ਘੁੰਗਰਾਲੀ, ਗੁਰਮੇਲ ਸਿੰਘ ਬੀਜਾ, ਗੁਰਭਗਤ ਸਿੰਘ ਗਿੱਲ, ਜਸਵੀਰ ਸਮਰਾਲਾ, ਗੁਰਦੀਪ ਸਿੰਘ ਜੱਸਾ ਮਹੌਣ, ਦਲਜਿੰਦਰ ਰਹਿਲ, ਪਰਮਜੀਤ ਸਿੰਘ ਪਾਰਸ, ਕੇਵਲ ਸਿੰਘ ਮੰਜਾਲੀਆਂ, ਜਰਨੈਲ ਸਿੰਘ ਮਾਂਗਟ, ਪਰਮਜੀਤ ਸਿੰਘ ਭੈਣੀ ਸਾਹਿਬ, ਰਾਜਿੰਦਰ ਸਿੰਘ ਮੰਗਲੀ, ਸਰਬਜੀਤ ਸਿੰਘ ਭੈਣੀ ਵਾਲਾ ਆਦਿ ਵੱਲੋਂ ਕਵਿਤਾਵਾਂ ਪੜੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕ: ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਨੈਸ਼ਨਲ ਐਵਾਡਰੀ ਮੇਘ ਦਾਸ ਜਵੰਦਾ, ਕਮਲਜੀਤ ਨੀਲੋਂ, ਦਰਸ਼ਨ ਸਿੰਘ ਕੰਗ, ਨਰਿੰਦਰ ਮਣਕੂ, ਮਾ. ਪੁਖਰਾਜ ਸਿੰਘ ਘੁਲਾਲ, ਕੁਲਵੀਰ ਸਿੰਘ ਮੁਸ਼ਕਾਬਾਦ, ਕੁਲਵੰਤ ਤਰਕ, ਇੰਦਰਜੀਤ ਸਿੰਘ ਕੰਗ, ਸੰਦੀਪ ਤਿਵਾੜੀ, ਨਿਰਭੈ ਸਿੰਘ ਸਿੱਧੂ, ਸੰਤੋਖ ਸਿੰਘ ਕੋਟਾਲਾ, ਬਲਵੰਤ ਮਾਂਗਟ, ਬਾਬੂ ਸਿੰਘ ਚੌਹਾਨ, ਲਖਵਿੰਦਰਪਾਲ ਸਿੰਘ ਖਾਲਸਾ, ਰਾਜੀਵ ਕੁਮਾਰ ਆਦਿ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply