Friday, October 2, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੂਰਜੀ ਊਰਜਾ ਪਲਾਂਟ ਲਾਉਣ ਦਾ ਫੈਸਲਾ

ਸਾਲਾਨਾ 1.08 ਕਰੋੜ ਰੁਪਏ ਦੀ ਹੋਵੇਗੀ ਬਚਤ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਇਕ ਮਹੱਤਪੂਰਨ ਉਪਰਾਲੇ ਸਦਕਾ ਯੂਨੀਵਰਸਿਟੀ ਦੇ ਵਾਤਾਵਰਣ ਨੂੰ ਹੋਰ ਸੁਖਾਵਾਂ ਬਣਾਉਣ ਅਤੇ ਯੂਨੀਵਰਸਿਟੀ ਦਾ ਵਿਤੀ ਬੋਝ ਘਟਾਉਣ ਲਈ ਸੋਲਰ ਊਰਜਾ ਪ੍ਰਣਾਲੀ ਲਾਉਣ ਦਾ ਫੈਸਲਾ ਕੀਤਾ ਹੈ। ਇਸ ਕਾਰਜ ਅਧੀਨ ਯੂਨੀਵਰਸਿਟੀ ਨੂੰ ਗਰਮੀ ਮੌਸਮ ਅਤੇ ਜ਼ਿਆਦਾ ਜ਼ਰੂਰਤ ਸਮੇਂ ਵੀ ਨਿਰਵਿਘਨ ਬਿਜਲੀ ਪ੍ਰਾਪਤ ਹੋਵੇਗੀ ਜਿਸ ਨਾਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਾਫੀ ਲਾਹਾ ਪ੍ਰਾਪਤ ਹੋਵੇਗਾ।
ਪ੍ਰੋ. ਸੰਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਯੂਨੀਵਰਸਿਟੀ ਦੇ ਵਿਭਾਗਾਂ ਦੀ ਛੱਤ ਉਪਰ ਤਿੰਨ ਮੈਗਾਵਾਟ ਕੈਪਸਟੀ ਦਾ ਸੋਲਰ ਐਨਰਜੀ ਪਲਾਂਟ ਭਾਰਤ ਸਰਕਾਰ ਦੇ ਜਵਾਹਰ ਲਾਲ ਨਹਿਰੂ ਸੋਲਰ ਮਿਸ਼ਨ ਅਧੀਨ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਇਹ ਪਲਾਂਟ ਲਾਇਆ ਜਾਵੇਗਾ ਜਿਸਦੀ ਸਾਭ-ਸੰਭਾਲ ਦੀ ਜ਼ਿੰਮੇਵਾਰੀ ਦਿੱਲੀ ਦੀ ਮੈ. ਅਜ਼ੁਰ ਪਾਵਰ ਰੂਫਟੌਪ ਵਨ ਪ੍ਰਾਈਵੇਟ ਲਿਮਿਟਿਡ ਕੰਪਨੀ ਨੂੰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਇਹ ਪ੍ਰੋਜੈਕਟ 25 ਸਾਲਾਂ ਵਾਸਤੇ ਮੁਫਤ ਲਾਇਆ ਜਾਵੇਗਾ ਅਤੇ ਯੂਨੀਵਰਸਿਟੀ ਨੂੰ ਘੱਟ ਮੁੱਲ 3.32 ਰੁਪਏ ਪ੍ਰਤੀ ਯੁਨਿਟ ਦੇ ਹਿਸਾਬ ਨਾਲ ਬਿਜਲੀ ਪ੍ਰਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਤਿੰਨ ਮੈਗਾਵਾਟ ਦੇ ਸੋਲਰ ਪਲਾਂਟ ਨਾਲ ਯੂਨੀਵਰਸਿਟੀ ਵਿਖੇ ਮੌਜੂਦਾ ਦਰਾਂ ਦੇ ਮੁਕਾਬਲੇ ਤੀਹ ਹਜ਼ਾਰ ਰੁਪਏ ਪ੍ਰਤੀ ਦਿਨ ਅਤੇ 1.08 ਕਰੋੜ ਰੁਪਏ ਸਾਲਾਨਾ ਵਿਤੀ ਬਚਤ ਹੋਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply