ਸਮਰਾਲਾ, 20 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕੰਮ ਕਰਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਵੱਲੋਂ ਚੱਲ ਰਹੇ ਸੂਬਾਈ ਸੰਘਰਸ਼ ਤਹਿਤ ਮਿਤੀ 27 ਸਤੰਬਰ ਨੂੰ ਸਮਰਾਲਾ ਡਵੀਜ਼ਨ ਅੱਗੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਅੱਜ ਡਵੀਜ਼ਨ ਵਰਕਿੰਗ ਕਮੇਟੀ ਦੀ ਜ਼ਰੂਰੀ ਮੀਟਿੰਗ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੱਤਰ ਰੁਲਦਾ ਸਿੰਘ ਨੇ ਦੱਸਿਆ ਕਿ ਡਿਸਮਿਸ ਆਗੂ ਬਹਾਲ ਕਰਵਾਉਣ ਸਬੰਧੀ, ਪੇਅ-ਬੈਂਡ ਅਤੇ ਗਰੇਡ-ਪੇਅ ਵਿੱਚ ਵਾਧਾ ਕਰਾਉਣ ਸਬੰਧੀ, ਨਵੀਂ ਪੱਕੀ ਭਰਤੀ ਕਰਾਉਣ ਲਈ, ਕੱਚੇ ਕਾਮੇ ਪੱਕੇ ਕਰਵਾਉਣ ਲਈ, ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ ਲਈ, ਸਰਕਾਰੀ ਥਰਮਲ ਅਤੇ 66 ਕੇ. ਵੀ. ਗਰਿੱਡਾਂ ਦੀ ਰਾਖੀ ਲਈ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਥੇਬੰਦੀ ਵੱਲੋਂ ਡਵੀਜ਼ਨਾਂ ਦੇ ਧਰਨਿਆਂ ਤੋਂ ਬਾਅਦ ਸੂਬਾਈ ਪੱਧਰ ਤੇ ਮੁੱਖ ਦਫ਼ਤਰ ਪਟਿਆਲਾ ਅੱਗੇ ਵਿਸ਼ਾਲ ਧਰਨੇ ਤੇ ਮੁਜ਼ਾਹਰੇ ਕੀਤਾ ਜਾਵੇ।ਅੱਜ ਦੀ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ 22 ਸਤੰਬਰ ਦੇ ਸੰਘਰਸ਼ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।ਅੱਜ ਦੀ ਮੀਟਿੰਗ ਕੋਹਾੜਾ, ਖਮਾਣੋ, ਸ਼ਹਿਰੀ ਸਮਰਾਲਾ, ਸਬ ਅਰਬਨ ਸਮਰਾਲਾ, ਮਾਛੀਵਾੜਾ, ਬਹਿਲੋਲਪੁਰ, ਕਟਾਣੀ ਕਲਾਂ, ਸਬ ਡਵੀਜ਼ਨਾਂ ਤੋਂ ਪ੍ਰਧਾਨ/ਸਕੱਤਰਾਂ ਤੋਂ ਇਲਾਵਾ ਡਵੀਜ਼ਨ ਕਮੇਟੀ ਆਗੂਆਂ ਜਸਵੰਤ ਸਿੰਘ, ਸਰੂਪ ਸਿੰਘ, ਦਰਸ਼ਨ ਸਿੰਘ ਅਤੇ ਸੂਬਾ ਪ੍ਰਧਾਨ ਭਰਪੂਰ ਸਿੰਘ ਨੇ ਵੀ ਭਾਗ ਲਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media