Monday, October 12, 2026

ਝੁੱਗੀਆਂ-ਝੋਂਪੜੀਆਂ `ਚ ਜਾ ਕੇ ਗਰੀਬ ਤੇ ਅਨਪੜ ਬੱਚਿਆਂ ਲਈ ਜਾਗਰੂਕਤਾ ਕੈਂਪ ਲਗਾਇਆ

ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਜਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਸੁਰੱਖਿਆ ਅਫਸਰ ਜੋਤੀ ਸ਼ਰਮਾ ਦੁਆਰਾ ਮਲਿਕਪੁਰ ਵਿਖੇ ਝੁਗੀਆਂ-ਝੋਂਪੜੀਆਂ ਵਿੱਚ ਜਾ ਕੇ PPN2109201704ਗਰੀਬ ਅਤੇ ਅਨਪੜ ਬੱਚਿਆਂ ਤੇ ਉਨਾਂ ਦੇ ਮਾਤਾ-ਪਿਤਾ ਲਈ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ।ਜਾਗਰੂਕਤਾ ਕੈਂਪ ਦੋਰਾਨ ਬਾਲ ਸੁਰੱਖਿਆ ਅਫਸ਼ਰ ਜੋਤੀ ਸ਼ਰਮਾ ਨੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅਗਰ ਉਹ ਆਪਣੇ ਬੱਚਿਆਂ ਨੂੰ ਪੜਾਉਂਦੇ ਹਨ ਤਾਂ ਇਹ ਉਨਾਂ ਵੱਲੋਂ ਬੱਚਿਆਂ ਦੇ ਭਵਿੱਖ ਲਈ ਚੁੱਕਿਆ ਇਕ ਵਧੀਆ ਕਦਮ ਹੋਵੇਗਾ।ਬੱਚਿਆਂ ਦੇ ਮਾਪਿਆਂ ਵੱਲੋਂ ਬੱਚਿਆਂ ਨੂੰ ਬਾਲ ਸੁਰੱਖਿਆ ਦਫਤਰ ਵਿੱਚ ਭੇਜਿਆ ਗਿਆ ਜਿੱਥੇ ਜਿਲਾ ਬਾਲ ਸੁਰੱਖਿਆ ਅਫਸਰ ਊਸ਼ਾ ਨੇ ਬੱਚਿਆਂ ਨੂੰ ਪੜਾਈ ਦੇ ਫਾਇਦੇ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਪੁੱਛਿਆ ਕਿ ਉਹ ਸਕੂਲ ਵਿੱਚ ਪੜਨਾ ਚਾਹੁੰਦੇ ਹਨ ਜਿਸ ਤੇ ਸਾਰੇ ਬੱਚਿਆਂ ਨੇ ਸਹਿਮਤੀ ਪ੍ਰਗਟ ਕੀਤੀ।ਜਿਲਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਸਾਰੇ ਬੱਚਿਆਂ ਨੂੰ ਜਿਲਾ ਸਿੱਖਿਆ ਅਧਿਕਾਰੀ ਨਾਲ ਮਿਲਾਇਆ ਜਾਵੇਗਾ ਅਤੇ ਬੱਚਿਆਂ ਦੇ ਘਰਾਂ ਨਜਦੀਕ ਸਥਿਤ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਕਰਵਾਇਆ ਜਾਵੇਗਾ।ਇਸ ਮੋਕੇ ਤੇ ਜਿਲਾ ਬਾਲ ਸੁਰੱਖਿਆ ਯੂਨਿਟ ਦੇ ਕਰਮਚਾਰੀ ਗੋਰਵ ਸ਼ਰਮਾ ਬਾਲ ਸੁਰੱਖਿਆ ਅਫਸਰ, ਵਿਸ਼ਾਲ ਜੋਸ਼ੀ ਵਰਕਰ, ਰਮਨ ਸਰਮਾ, ਰਜਨੀ ਮਿਸਰਾ, ਪਲਵਿੰਦਰ ਕੌਰ, ਨਰਿੰਦਰ ਕੌਰ, ਰਮੇਸ਼ ਕੁਮਾਰ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply