ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 01-ਗੁਰਦਾਸਪੁਰ (ਜਨਰਲ) ਦੀ ਉਪ ਚੋਣ ਦਾ ਕਰਵਾਉਂਣ ਦਾ ਐਲਾਨ 12 ਸਤੰਬਰ, 2017
ਨੂੰ ਕੀਤਾ ਗਿਆ ਸੀ। ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਲੇ ਦੇ ਤਿੰਨ ਅਸੈਂਬਲੀ ਸੈਗਮੈਂਟ (001-ਸੁਜਾਨਪੁਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਲੋਕ ਸਭਾ ਹਲਕਾ 01-ਗੁਰਦਾਸਪੁਰ ਦੇ ਅਧਿਕਾਰ ਖੇਤਰ ਵਿੱਚ ਆਉਦੇ ਹਨ।ਇਸ ਉਪ ਚੋਣ ਸਬੰਧੀ ਅਤੀ ਮਹੱਤਵ ਪੂਰਨ ਜਾਣਕਾਰੀਆਂ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ ਅਤੇ ਰਿਟਰਨਿੰਗ ਅਫਸਰ 01-ਗੁਰਦਾਸਪੁਰ ਦੀ ਮੰਗ ਅਨੁਸਾਰ ਦਿਨ/ ਰਾਤ ਸਮੇ ਸਿਰ ਭੇਜੀਆਂ ਜਾਣੀਆਂ ਹੁੰਦੀਆ ਹਨ।
ਇਸ ਲਈ ਸ੍ਰੀਮਤੀ ਨੀਲਿਮਾ ਆਈ.ਏ.ਐਸ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲੇ ਦੇ ਸਮੂਹ ਵਿਭਾਗਾਂ/ਮਿਊਂਸੀਪਲ ਕਾਰਪੋਰੇਸ਼ਨ/ਮਿਊਂਸੀਪਲ ਕਮੇਟੀਆਂ ਦੇ ਈ.ਓਜ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਇਸ ਉਪ ਚੋਣ ਦਾ ਕੰਮ ਖਤਮ ਹੋਣ ਤੱਕ ਆਪਣੇ ਅਧੀਨ ਆਉਦੇ ਸਮੁੱਚੇ ਸਰਕਾਰੀ ਦਫਤਰ/ਬੋਰਡ/ਕਾਰਪੋਰੇਸ਼ਨ/ਕਮੇਟੀਆਂ ਆਦਿ ਕੰਮਕਾਰ ਦੇ ਦਿਨਾਂ ਤੋ ਇਲਾਵਾ ਸ਼ਨੀਵਾਰ, ਐਤਵਾਰ ਵੀ ਖੁੱਲੇ ਰੱਖਣ ਤਾਂ ਜੋ ਇਸ ਚੋਣ ਸਬੰਧੀ ਵੱਖ-ਵੱਖ ਵਿਭਾਗਾਂ ਪਾਸੋ ਇਕੱਤਰ ਕੀਤੀਆਂ ਜਾਣ ਵਾਲੀਆ ਜਾਣਕਾਰੀਆਂ ਸਮੇ ਸਿਰ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ ਅਤੇ ਰਿਟਰਨਿੰਗ ਅਫਸਰ 01-ਗੁਰਦਾਸਪੁਰ ਨੂੰ ਭੇਜੀਆਂ ਜਾ ਸਕਣ।ਇਸ ਤੋ ਇਲਾਵਾ ਇਸ ਜਿਲੇ ਦਾ ਕੋਈ ਵੀ ਅਧਿਕਾਰੀ/ਕਰਮਚਾਰੀ ਉਨਾਂ ਦੀ ਲਿਖਤੀ ਪ੍ਰਵਾਨਗੀ ਲਏ ਬਗੈਰ ਸਟੇਸ਼ਨ ਨਹੀ ਛੱਡੇਗਾ ਅਤੇ ਕੇਵਲ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਉਨਾਂ ਪਾਸ ਪ੍ਰਵਾਨਗੀ ਲਈ ਬਿਨੈ ਪੱਤਰ ਦੇਵਾਗਾ।
ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਇਸ ਉਪ ਚੋਣ ਦੇ ਕੰਮ ਵਿੱਚ ਕਿਸੇ ਕਿਸਮ ਦੀ ਕੁਤਾਈ ਜਾਂ ਅਣਗਹਿਲੀ ਜਾਂ ਵਿਘਨ ਪਾਉਣ ਦੀ ਸੂਰਤ ਵਿੱਚ ਸਬੰਧਤ ਦੇ ਖਿਲਾਫ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 134 ਅਧੀਨ ਕਾਰਵਾਈ ਅਮਲ ਵਿੱਚ ਲਿਆਉਣ ਲਈ ਭਾਰਤ ਚੋਣ ਕਮਿਸ਼ਨ ਨੂੰ ਲਿਖਣ ਵਿੱਚ ਗੁਰੇਜ ਨਹੀ ਕੀਤਾ ਜਾਵੇਗਾ।ਇਹ ਹੁਕਮ ਤੁਰੰਤ ਲਾਗੂ ਹੋ ਕੇ ਚੋਣ ਦਾ ਕੰਮ ਖਤਮ ਹੋਣ ਤੱਕ ਲਾਗੂ ਰਹੇਗਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media