ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਖੇਤਰੀ ਪ੍ਰਚਾਰ ਇਕਾਈ ਵੱਲੋਂ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਹੱਦੀ ਪਿੰਡ ਚੀਚਾ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ।ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਬਤੌਰ ਮੁੱਖ ਮਹਿਮਾਨ ਅਤੇ ਅਟਾਰੀ ਹਲਕੇ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ ਅਤੇ ਐਨ.ਸੀ.ਸੀ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਨਰਿੰਦਰ ਸਿੰਘ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਤਰਸੇਮ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਭਾਰਤ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਦੀ ਸਰਾਹਨਾ ਕਰਦੇ ਕਿਹਾ ਕਿ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖ ਕੇ ਹੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ।ਉਨਾਂ ਦੱਸਿਆ ਕਿ ਪਿੰਡ ਚੀਚਾ ਨੂੰ ਖੁੱਲੇ ਵਿਚ ਮਲ ਤਿਆਗ ਤੋਂ ਮੁੱਕਤ ਕਰਨ ਲਈ ਸਰਕਾਰ ਵੱਲੋਂ ਘਰ-ਘਰ ਪਖਾਨੇ ਬਣਾ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੁਫੇਰੇ ਨੂੰ ਸਾਫ ਰੱਖਣ ਲਈ ਇੰਨਾਂ ਦੀ ਵਰਤੋਂ ਕਰਨ।
ਕਮਲਦੀਪ ਸਿੰਘ ਸੰਘਾ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਰਤ ਦੇ 707 ਜਿਲਿੇ, ਜਿੱਥੇ ਕਿ ਸਵੱਛ ਭਾਰਤ ਤਹਿਤ ਪਖਾਨੇ ਬਨਾਉਣ ਦਾ ਕੰਮ ਚੱਲ ਰਿਹਾ ਹੈ, ਵਿਚ ਅੰਮਿ੍ਰਤਸਰ ਜਿਲੇ ਦਾ 400ਵਾਂ ਨੰਬਰ ਸੀ, ਪਰ ਹੁਣ ਕੀਤੀਆਂ ਕੋਸ਼ਿਸ਼ਾਂ ਸਦਕਾ ਇਹ 235ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਪਰ ਮੈਂ ਚਾਹੁੰਦਾ ਹਾਂ ਕਿ ਸਾਡਾ ਜਿਲਾ ਇਸ ਕੰਮ ਵਿਚ ਦੇਸ਼ ਦੀ ਅਗਵਾਈ ਕਰੇ ਅਤੇ ਅਸੀਂ ਪਹਿਲੇ 10 ਜਿਲਿਆਂ ਵਿਚ ਸ਼ਾਮਿਲ ਹੋਈਏ।ਉਨਾਂ ਇਸ ਲਈ ਸਾਰਿਆਂ ਤੋਂ ਸਾਥ ਦੀ ਮੰਗ ਕੀਤੀ।ਖੇਤਰੀ ਪ੍ਰਚਾਰ ਇਕਾਈ ਦੇ ਰੀਜਨਲ ਡਾਇਰੈਕਟਰ ਸ੍ਰੀ ਅਸੀਸ਼ ਗੋਇਲ ਨੇ ਇਸ ਮੌਕੇ ਵਿਚਾਰਾਂ ਦੀ ਸਾਂਝ ਲੋਕਾਂ ਨਾਲ ਪਾਈ।ਖੇਤਰੀ ਪ੍ਰਚਾਰ ਅਧਿਕਾਰੀ ਸ੍ਰੀ ਰਾਜੇਸ਼ ਬਾਲੀ ਨੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਸਵੱਛਤਾ ਹੀ ਸੇਵਾ ਦੀ ਸੁੰਹ ਚੁਕਾਈ।ਸੈਨੀਟੇਸ਼ਨ ਵਿਭਾਗ ਦੇ ਨੰੁਮਾਇਦੇ ਸ੍ਰੀਮਤੀ ਵਿਭੂਤੀ ਨੇ ਆਲੇ-ਦੁਆਲੇ ਪਏ ਗੰਦ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂੰ ਕਰਵਾਇਆ।ਕਰਨਲ ਨਰਿੰਦਰ ਸਿੰਘ ਨੇ ਦੱਸਿਆ ਕਿ ਐਨ.ਸੀ.ਸੀ ਯੂਨਿਟ ਵੱਲੋਂ ਚੀਚਾ ਨੂੰ ਗੋਦ ਲਿਆ ਗਿਆ ਹੈ ਅਤੇ ਅਸੀਂ ਇਸ ਨੂੰ ਸਾਫ ਕਰਨ ਵਿਚ ਯੋਗਦਾਨ ਪਾਵਾਂਗੇ। ਐਨ ਸੀ ਸੀ ਕੈਡਿਟਾਂ ਵੱਲੋਂ ਇਸ ਮੌਕੇ ਜਾਗਰੂਕਤਾ ਰੈਲੀ ਵੀ ਪਿੰਡ ਵਿਚ ਕੱਢੀ ਗਈ।ਇਸ ਮੌਕੇ ਐਸ.ਡੀ.ਐਮ ਰਾਜੇਸ਼ ਸ਼ਰਮਾ, ਪਿੰ੍ਰਸੀਪਲ ਚੰਦਰ ਕਿਸ਼ੋਰ, ਐਕਸੀਅਨ ਪਰਮਜੀਤ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।ਇਸ ਮੌਕੇ ਮੰਤਰਾਲੇ ਦੇ ਗੀਤ ਤੇ ਨਾਟਕ ਵਿਭਾਗ ਵੱਲੋਂ ਵੀ ਚੰਗੇ ਰੰਗ ਬੰਨੇ ਗਏ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media