Friday, June 26, 2026

ਨੀਲੋਂ ਪੁਲ `ਤੇ 18ਵਾਂ ਜੋੜ ਮੇਲਾ, ਸਲਾਨਾ ਭੰਡਾਰਾ ਤੇ ਸਭਿਆਚਾਰਕ ਮੇਲਾ ਸੰਪਨ

ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਇਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ (ਝੂਲੇ PPN2209201715ਲਾਲ ਜੀ) ਦੀ ਯਾਦ ਵਿੱਚ 18ਵਾਂ ਸਲਾਨਾ ਭੰਡਾਰਾ, ਜੋੜ ਮੇਲਾ ਅਤੇ ਸਭਿਆਚਾਰਕ ਮੇਲਾ ਸੰਤ ਬਾਬਾ ਮਨਜੋਤ ਸਿੰਘ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਸਵੇਰ ਵੇਲੇ ਗੁਰੂ ਨਾਨਕ ਮੈਡੀਕਲ ਦੋਰਾਹਾ ਦੀ ਟੀਮ ਵੱਲੋਂ ਵੱਖ ਵੱਖ ਰੋਗਾਂ ਦੀ ਜਾਂਚ ਸਬੰਧੀ ਮੈਡੀਕਲ ਕੈਂਪ ਲਗਾਇਆ ਗਿਆ।ਇਸ ਮੈਡੀਕਲ ਕੈਂਪ ਦਾ ਉਦਘਾਟਨ ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਵੱਲੋਂ ਕੀਤਾ ਗਿਆ।ਜਿਸ ਵਿੱਚ ਸੈਕੜੇ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ।ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 8 ਵਜੇ ਕੀਤੀ ਗਈ। ਇਸ ਉਪਰੰਤ ਸਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਕਰਨੈਲ ਸਿਵੀਆ ਦੇ ਧਾਰਮਿਕ ਗੀਤ ‘ਸਾਥੋਂ  ਬਾਬਾ ਖੋ ਲਿਆ ਤੇਰਾ ਨਨਕਾਣਾ’ ਨਾਲ ਸ਼ੁਰੂਆਤ ਕੀਤੀ ਗਈ।ਇਸ ਉਪਰੰਤ ਅਨਵਰ ਅਲੀ ਨੇ ‘ਈਦ ਹੋ ਗਈ ਵੇ ਈਦ ਵੇ’ ਗਾ ਕੇ ਦਰਸ਼ਕਾਂ ਦੀ ਪ੍ਰਸੰਸਾ ਹਾਸਲ ਕੀਤੀ।ਅਖਤਰ ਅਲੀ ਮਤੌਈ ਨੇ ‘ਤੇਰੀ ਵੇਖਣ ਵਾਲੀ ਅੱਖ ਨੀ’, ਸੋਹਣ ਸਿਕੰਦਰ ਨੇ ‘ਦਰਬਾਰ ਮਸਤਾਂ ਦਾ-ਮਸਤੀ ਵਿੱਚ ਰੰਗਿਆ ਏ’, ‘ਜਦੋਂ ਯਾਦ ਸੱਜਣਾ ਦੀ ਆਈ ਅੱਖੀਆਂ ਨੂੰ ਰੋਣਾਂ ਪੈ ਗਿਆ’, ਰਾਜਨ ਗਿੱਲ ਨੇ, ਸੁਖਵਿੰਦਰ ਸਿੰਘ ਟੀਟੂ, ਗੁਰਕੀਰਤ ਕੌਰ ਜੇਤੂ ਅਵਾਜ ਪੰਜਾਬ ਦੀ, ਮਨੀ ਬਿਜਲੀਪੁਰ ਤੋਂ ਇਲਾਵਾ ਹੋਰ ਅਨੇਕਾਂ ਗਾਇਕਾ ਨੇ ਬਾਬਾ ਜੀ ਦਾ ਗੁਣਗਾਣ ਕੀਤਾ ਅਤੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਪ੍ਰੋਗਰਾਮ ਉਸ ਸਮੇਂ ਸਿਰੇ `ਤੇ ਪੁੱਜ ਗਿਆ ਜਦ ਸਾਜਨ ਅਲੀ ਮਲੇਰਕੋਟਲਾ ਵਾਲਿਆਂ ਵੱਲੋਂ ਕਵਾਲੀ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ ਗਿਆ।ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਜੀ ਦੇ ਦਰਬਾਰ ਤੇ ਪਵਿੱਤਰ ਚਾਦਰ ਦੀ ਰਸਮ ਕੀਤੀ ਗਈ।ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ, ਕਰਨਬੀਰ ਸਿੰਘ ਢਿੱਲੋਂ ਯੂਥ ਕਾਂਗਰਸੀ ਆਗੂ, ਬਾਬਾ ਅਲੀ, ਬਾਬਾ ਬਲਕਾਰ ਸਿੰਘ, ਸੱਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਨਾਇਬ ਤਹਿਸੀਲਦਾਰ ਹਰਪਾਲ ਸਿੰਘ ਪੰਜੇਟਾ, ਬਾਬਾ ਗੁਰਚਰਨ ਸਿੰਘ ਮਾਣੇਵਾਲ, ਸੁਖਵੀਰ ਸਿੰਘ ਪੱਪੀ, ਡਾ. ਬਲਵਿੰਦਰ ਕੌਂਸਲ  ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬਾਬਾ ਮਨਜੋਤ ਸਿੰਘ ਗਰੇਵਾਲ ਸਰਪ੍ਰਸਤ, ਮਾਤਾ ਸਤਨਾਮ ਕੌਰ, ਬੰਟੀ, ਦਰਸ਼ਨ ਸਿੰਘ ਤੋਂ ਇਲਾਵਾ ਹੋਰ ਵੀ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply