ਮਿ: ਵਿਰਦੀ ਨੇ ਯੂ.ਕੇ `ਚ ਵਿਸ਼ਵ ਸਿੱਖ ਕਾਨਫਰੰਸ ਕਰਵਾਉਣ ਦਾ ਦੀਵਾਨ ਨੂੰ ਦਿੱਤਾ ਸੱਦਾ
ਅੰਮ੍ਰਿਤਸਰ, 24 ਸਤੰਬਰ (ਪੰਜਬ ਪੋਸਟ- ਜਗਦੀਪ ਸਿੰਘ ਸੱਗੂ) – ਵਿਸ਼ਵ ਦੇ ਪ੍ਰਸਿੱਧ ਉਦਯੋਗਪਤੀ ਪੀਟਰ ਸਿੰਘ ਵਿਰਦੀ ਦਾ ਚੀਫ ਖਾਲਸਾ ਦੀਵਾਨ ਦੇ ਮੁੱਖ
ਦਫਤਰ ਪੁੱਜਣ `ਤੇ ਗਰਮਜੋਸ਼ੀ ਨਾਲ ਸੁਆਗਤ ਕਰਨ ਉਪਰੰਤ ਉਹਨਾਂ ਦਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਬਤ ਸੂਰਤ ਸਿੱਖੀ ਸਿਧਾਂਤਾਂ ਦਾ ਅਨੁਸਰਨ ਕਰਦਿਆਂ ਵਿਸ਼ਵ ਵਿੱਚ ਅਜਿਹਾ ਕਾਰੋਬਾਰੀ ਰੁੱਤਬਾ ਹਾਸਲ ਕਰਨ ਵਾਲੇ ਪੀਟਰ ਸਿੰਘ ਵਿਰਦੀ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਹਨ।ਸਮੁੱਚੇ ਸਿੱਖ ਜਗਤ ਲਈ ਬੜੇ ਹੀ ਮਾਨ ਸਨਮਾਨ ਵਾਲੀ ਗੱਲ ਹੈ ਕਿ ਉਹ ਇੰਗਲਿਸ਼ ਨੈਸ਼ਨਲ ਔਪੈਰਾ ਬੋਰਡ ਤੇ ਫਿਲੇਨਥਰੋਪੀ ਫਾਰ ਕਾਉਟਸ ਐਂਡ ਕੰਪਨੀ ਬੋਰਡ ਦੇ ਪਹਿਲੇ ਸਿੱਖ ਮੈਂਬਰ ਵੀ ਹਨ।ਉਹਨਾਂ ਕਿਹਾ ਕਿ ਪੀਟਰ ਸਿੰਘ ਵਿਰਦੀ ਵਲੋਂ ਸਥਾਪਿਤ ਵਿਰਦੀ ਫਾਉਂਡੇਸ਼ਨ ਰਾਹੀਂ ਉਹ ਸਰੀਰਕ ਤੇ ਮਾਨਸਿਕ ਰੋਗੀਆਂ ਦੇ ਇਲਾਜ ਲਈ ਹਰ ਸੰਭਵ ਮਦਦ ਕਰਦੇ ਹਨ।ਚੱਢਾ ਨੇ ਪੀਟਰ ਵਿਰਦੀ ਵਲੋਂ 2012 ਵਿਚ ਚੀਫ ਖਾਲਸਾ ਦੀਵਾਨ ਨੂੰ ਐਜੂਕੇਸ਼ਨ ਕਾਨਫਰੰਸ ਦੌਰਾਨ ਦਿੱਤੇ ਗਏ 11 ਲੱਖ ਦੇ ਵਿੱਤੀ ਯੋਗਦਾਨ ਲਈ ਵੀ ਧੰਨਵਾਦ ਕੀਤਾ।
ਇਸ ਸਮੇਂ ਮਿ: ਵਿਰਦੀ ਨੇ ਅੰਤਰਰਾਸ਼ਟਰੀ ਪੱਧਰ `ਤੇ ਨਾਮ ਬਣਾ ਚੁੱਕੇ ਚੀਫ ਖਾਲਸਾ ਦੀਵਾਨ ਦੇ ਵਿਕਾਸ ਤੇ ਉਪਲਬਧੀਆਂ ਦੇ ਤੇਜੀ ਨਾਲ ਵਧ ਰਹੇ ਤਰੱਕੀ ਦੇ ਗ੍ਰਾਫ ਲਈ ਸ਼ਲਾਘਾ ਕੀਤੀ।ਉਹਨਾਂ ਨੇ ਦੀਵਾਨ ਨੂੰ 2020 ਵਿਚ ਯੂ.ਕੇ `ਚ ਚੀਫ ਖਾਲਸਾ ਦੀਵਾਨ ਵਿਸ਼ਵ ਸਿੱਖ ਕਾਨਫਰੰਸ ਕਰਵਾਉਣ ਦਾ ਸੱਦਾ ਵੀ ਦਿੱਤਾ।ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਆਨਰੇਰੀ ਸੱਕਤਰ ਪ੍ਰਸ਼ਾਸਨਿਕ ਨਵਪ੍ਰੀਤ ਸਿੰਘ ਸਾਹਨੀ, ਹਰਮਿੰਦਰ ਸਿੰਘ, ਗੁਰਿੰਦਰ ਸਿੰਘ ਚਾਵਲਾ, ਭਰਪੂਰ ਸਿੰਘ, ਜਤਿੰਦਰਵੀਰ ਸਿੰਘ, ਡਾ: ਧਰਮਵੀਰ ਸਿੰਘ ਆਦਿ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media