ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਸੀਨੀਅਰ ਸਟੇਟ ਗੱਤਕਾ ਚੈਂਪੀਅਨਸ਼ਿਪ
ਮਹਿਸ਼ਵਾੜਾ ਲੁਧਿਆਣਾ ਨੂੰ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਟੀਮ ਨੇ ਤਰਨ ਤਾਰਨ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਾ ਪ੍ਰਦਰਸ਼ਨ ਕੀਤਾ।
ਕਾਲਜ ਦੀਆਂ ਸੱਤ ਖਿਡਾਰਨਾਂ ਕੁਮਾਰੀ ਪੁਨੀਤ ਕੌਰ, ਪਰਨੀਤ ਕੌਰ, ਕਿਰਨਜੋਤ ਕੌਰ, ਸਿਮਰਨਦੀਪ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੇ ਸਿੰਗਲ ਸਟੀਕ ਮੁਕਾਬਲਿਆਂ ‘ਚ ਚਾਂਦੀ ਤਗਮੇ ਤੇ ਕਬਜਾ ਕੀਤਾ।ਇਨ੍ਹਾਂ ਤੋਂ ਇਲਾਵਾ ਚਾਰ ਖਿਡਾਰਨਾਂ ਕੁਮਾਰੀ ਰਾਜਬੀਰ ਕੌਰ, ਨੇਹਾ ਰਾਣੀ, ਪਵਨਪ੍ਰੀਤ ਕੌਰ ਅਤੇ ਪਰਮਜੀਤ ਕੌਰ ਨੇ ‘ਫੜੀ ਸੋਟੀ’ ਵਿਚ ਕਾਂਸੀ ਤਗਮੇ ਜਿੱਤੇ।ਜੇਤੂ ਟੀਮ ਦੇ ਮੈਂਬਰ ਕੁਮਾਰੀ ਪੁਨੀਤ ਕੌਰ, ਪਰਨੀਤ ਕੌਰ, ਕਿਰਨਜੀਤ ਕੌਰ, ਸਿਮਰਨਦੀਪ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਤੋਂ ਇਲਾਵਾ ਰਾਜਬੀਰ ਕੌਰ, ਨੇਹਾ ਰਾਣੀ, ਪਵਨਪ੍ਰੀਤ ਕੌਰ ਅਤੇ ਪਰਮਜੀਤ ਕੌਰ।
ਪ੍ਰੋ. (ਡਾ.) ਆਰ. ਕੇ ਮਹਾਜਨ ਡੀਨ ਕਾਲਜਿਜ਼ ਵਿਕਾਸ ਕਾਊਂਸਲ, ਡਾ. ਸ਼ਿਵਾਜੀ ਰਾਓ ਮੁਖੀ, ਸੀ.ਟੀ.ਵੀ ਐਸ ਵਿਭਾਗ, ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਅਤੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਮੈਨੇਜਿੰਗ ਕਮੇਟੀ ਨੇ ਜੇਤੂ ਖਿਡਾਰਣਾਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਚੈਂਪੀਅਨਸ਼ਿਪਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਿਡਾਰਨਾਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਨੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਖਿਡਾਰਨਾਂ ਨੂੰ ਹਮੇਸ਼ਾ ਉੱਚ ਪੱਧਰੀ ਸੰਰਚਨਾ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਜਿਸ ਕਾਰਨ ਕਾਲਜ ਦੀਆਂ ਖਿਡਾਰਨਾਂ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਜਿੱਤ ਕੇ ਆਪਣਾ ਯਾਦਗਾਰੀ ਸਥਾਨ ਬਣਾ ਰਹੀਆ ਹਨ।
ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਸਹਿਤ ਹੋਰ ਫੈਕਲਟੀ ਮੈਂਬਰਾਂ ਨੇ ਵੀ ਖਿਡਾਰਣਾਂ ਦੀ ਇਸ ਉਪਲੱਬਧੀ ‘ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media