ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਪੁਰਵਾਸੀ ਜਥੇਦਾਰ ਬਲਦੇਵ ਸਿੰਘ ਦੇ ਸਿੱਖੀ ਪ੍ਰਚਾਰ ਅਤੇ
ਪ੍ਰਸਾਰ ਦੇ ਮਿਸ਼ਨ ਨੂੰ ਅੱਗੇ ਤੌਰਦਿਆਂ ਅਖੰਡ ਕੀਰਨਤੀ ਜਥੇ ਦੇ ਮੌਜੂਦਾ ਜਥੇਦਾਰ ਸੁਖਚੈਨ ਸਿੰਘ ਦੀ ਅਗਵਾਈ ਅਤੇ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਨਿਸ਼ਾਨ ਸਿੰਘ ਅਤੇ ਜਨਰਲ ਸਕੱਤਰ ਤਮਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਬਿੰਦਰ ਸਿੰਘ ਨਨੂੰਆਂ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰੰਮ ਦੇ 272ਵੇਂ ਗੇੜ ਦੇ ਸਮਾਗਮਾਂ ਲਈ ਪ੍ਰਚਾਰਕਾਂ, ਰਾਗੀ, ਕਵੀਸ਼ਰੀ ਜਥੇ ਸਮੇਤ ਪੰਜ ਪਿਆਰੇ ਸਾਹਿਬਾਨ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਸ਼ਹੀਦ ਗੰਜ, ਬੀ ਬਲਾਕ ਤੋਂ ਅਰਦਾਸ ਉਪਰੰਤ ਰਵਾਨਾ ਹੋਏ। ਇਸ ਮੌਕੇ ਪਿੰਡ ਨਾਥਪੁਰਾ ਬਲਾਕ ਭਗਤਾ ਭਾਈ, ਬਠਿੰਡਾ ਦੇ ਗੁ: ਸਾਹਿਬ ਵਿਖੇ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਾਣਗੇ।ਇਸ ਮੋਕੇ ਡਾ. ਗੁਰਮੀਤ ਕੌਰ ਇੰਚਾਰਜ ਧਰਮ ਪ੍ਰਚਾਰ ਲਹਿਰ, ਭਾਈ ਜਗਤਾਰ ਸਿੰਘ ਮਾਨ ਵਡਾਲੀ, ਭਾਈ ਪਰਕਰਮ ਸਿੰਘ ਪੰਜ ਪਿਆਰਾ ਭਾਈ ਬਾਵਾ ਸਿੰਘ ਬਹੋੜੂ, ਭਾਈ ਦਲਬੀਰ ਸਿੰਘ ਬਹੋੜੂ, ਕਵਲਨੈਨ ਸਿੰਘ ਅਸਟ੍ਰੇਲੀਆ, ਦਲਬੀਰ ਸਿੰਘ ਛੇਹਰਟਾ, ਮੁੱਖ ਪ੍ਰਚਾਰਕ ਸਰਬਜੀਤ ਸਿੰਘ ਸੋਹੀਆਂ, ਦਲਬੀਰ ਸਿੰਘ ਇੰਚਾਰਜ ਅਤੇ ਭਾਈ ਸੁਰਜੀਤ ਸਿੰਘ ਪੰਜ ਪਿਆਰਾ ਵੀ ਹਾਜਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media