Monday, September 28, 2026

ਜੰਮੂ ਕਸ਼ਮੀਰ ਤੋਂ ਚੂਰਾ ਪੋਸਤ ਲਿਆ ਕੇ ਵੇਚਣ ਵਾਲਾ ਟਰੱਕ ਡਰਾਇਵਰ ਕਾਬੂ

ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਲਬਾਗ ਸਿੰਘ ਏ.ਆਈ.ਜੀ ਸੀ.ਆਈ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਂਉਂਟਰ ਇੰਟੈਲੀਜੈਂਸ ਦੀ ਟੀਮ Dilbagh S AIGਵਲੋਂ ਖੁਫੀਆ ਸੂਚਨਾ ਦੇ ਆਧਾਰ `ਤੇ ਅੰਤਰਰਾਜੀ ਸਮੱਗਲਰ ਨਰਿੰਦਰ ਪੁੱਤਰ ਜੰਗ ਬਹਾਦਰ ਵਾਸੀ ਸੰਸਾਰ ਥਾਣਾ ਬਟੋਰ ਜਿਲਾ ਰਾਮਬਨ (ਜੰਮੂ-ਕਸ਼ਮੀਰ) ਜੋ ਕਿ ਟਰੱਕ ਡਰਾਈਵਰ ਹੈ, ਡੋਡੇ (ਚੂਰਾ ਪੋਸਤ) ਜੰਮੂ ਕਸ਼ਮੀਰ ਤੋਂ ਲਿਆ ਕੇ ਮੁੱਖ ਸਮੱਗਲਰ ਰਮਨਦੀਪ ਪੁੱਤਰ ਸੰਦੀਪ ਵਾਸੀ ਕਰਿਆਮ ਥਾਣਾ ਸਦਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਗੋਰਖਾ ਪੁੱਤਰ ਤਰਸੇਮ ਵਾਸੀ ਕਰਿਆਮ ਥਾਣਾ ਸਦਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਸਪਲਾਈ ਕਰਦਾ ਹੈ।ਜਿਸ ਨੂੰ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਲੋਕਲ ਪੁਲਿਸ ਥਾਣਾ ਫਗਵਾੜਾ ਜਿਲਾ ਕਪੂਰਥਲਾ ਦੀ ਮਦਦ ਨਾਲ ਟਰੱਕ ਸਮੇਤ 4 ਕੁਵਿੰਟਲ 50 ਕਿਲੋ ਡੋਡੇ (ਚੂਰਾ ਪੋਸਤ) ਅਤੇ ਮੁੱਖ ਸਮੱਗਲਰ ਰਮਨਦੀਪ ਉਕਤ ਦੀ ਇੰਡੀਗੋ ਕਾਰ ਤੇ 1,50,000/- ਰੁਪਏ ਸਮੇਤ ਕਾਬੂ ਕਰਕੇ ਉਕਤਾਂ ਦੇ ਖਿਲਾਫ ਮੁਕੱਦਮਾਂ ਨੰਬਰ 130 ਮਿਤੀ 23-09-2017 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਫਗਵਾੜਾ ਜਿਲਾ ਕਪੂਰਥਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply