ਮੁੱਖ ਮਹਿਮਾਨ ਵਜੋਂ ਪੁੱਜੇ ਸਿਵਲ ਸਰਜਨ ਡਾ. ਨਰਿੰਦਰ ਕੌਰ
ਅੰਮਿ੍ਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕਿਸੇ ਵੀ ਮਰੀਜ਼ ਦੇ ਇਲਾਜ਼ ਲਈ ਜਿਥੇ ਡਾਕਟਰਾਂ ਵਲੋਂ ਨਿਭਾਈ ਜਾਂਦੀ ਭੂਮਿਕਾ ਮਹੱਤਵਪੂਰਨ
ਹੁੰਦੀ ਹੈ, ਉਥੇ ਫਾਰਮਾਸਿਸਟ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ।ਇਨਾ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਡਾ. ਅਵਤਾਰ ਸਿੰਘ ਚੀਫ਼ ਆਰਥੋਪੇਡਿਕ ਸਰਜਨ ਅਮਨਦੀਪ ਹਸਪਤਾਲ ਨੇ ਵਿਸ਼ਵ ਫਾਰਮਾਸਿਸਟਸ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਕੀਤਾ।ਇਸ ਸਮਾਰੋਹ ਵਿੱਚ ਸਿਵਲ ਸਰਜਨ ਡਾ. ਨਰਿੰਦਰ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ।ਜਿੰਨਾਂ ਨੇ ਇਸ ਮੌਕੇ ਬੋਲਦੇ ਹੋਏ ਜਿਥੇ ਵਿਸ਼ਵ ਫਾਰਮਾਸਿਸਟ ਦਿਵਸ ਦੇ ਮਹੱਤਵ ਸੰਬੰਧੀ ਜਾਣੂ ਕਰਵਾਇਆ, ਉਥੇ ਹੀ ਉਨਾਂ ਨੇ ਨੌਜਵਾਨ ਫਾਰਮਾਸਿਸਟਾਂ ਵਲੋਂ ਆਧੁਨਿਕ ਇਲਾਜ਼ ਵਿੱਚ ਨਿਭਾਈ ਜਾ ਰਹੀ ਵਿਸ਼ੇਸ਼ ਭੂਮਿਕਾ ਲਈ ਉਨਾਂ ਨੂੰ ਵਧਾਈ ਵੀ ਦਿੱਤੀ।ਏ.ਡੀ.ਸੀ ਤਰਨ ਤਾਰਨ ਸੰਦੀਪ ਰਿਸ਼ੀ ਨੇ ਸਮੂਹ ਫਾਰਮਾਸਿਸਟ ਭਾਈਚਾਰੇ ਨੂੰ ਇਸ ਦਿਵਸ ਦੀ ਵਧਾਈ ਦਿੱਤੀ।ਰਮਣੀਕ ਸਿੰਘ ਜ਼ਿਲਾ ਡਰੱਗ ਇੰਸਪੈਕਟਰ ਨੇ ਆਪਣੇ ਸੰਬੋਧਨ ਦੌਰਾਨ ਅਮਨਦੀਪ ਹਸਪਤਾਲ ਦੇ ਫਾਰਮੇਸੀ ਸਟਾਫ਼ ਨੂੰ ਦਵਾਈਆਂ ਨਾਲ ਜੁੜੀਆਂ ਕਾਨੂਨੀ ਪੇਚੀਦਗੀਆਂ ਤੋਂ ਜਾਣੂ ਕਰਵਾਇਆ।ਸ਼ਮਸ਼ੇਰ ਸਿੰਘ ਕੋਹਰੀ ਪ੍ਰਧਾਨ ਪੰਜਾਬ ਸਟੇਟ ਫਾਰਮਾਸਿਸਟ ਐਸੋਸੀਏਸ਼ਨ ਨੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਸਮੂਹ ਫਾਰਮਾਸਿਸਟ ਭਾਈਚਾਰੇ ਨੂੰ ੇ ਹੱਕਾਂ ਪ੍ਰਤੀ ਸੁਚੇਤ ਰਹਿਣ ਦੇ ਨਾਲ ਨਾਲ ਆਪਣੇ ਫਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਸੁਨੇਹਾ ਦਿੱਤਾ।ਡਾ. ਰਵੀ ਮਹਾਜਨ ਚੀਫ਼ ਪਲਾਸਟਿਕ ਸਰਜਨ ਅਮਨਦੀਪ ਹਸਪਤਾਲ ਨੇ ਆਪਣੇ ਜਾਤੀ ਤਜ਼ਰਬੇ ਸਾਂਝੇ ਕਰਦੇ ਹੋਏ ਇਲਾਜ਼ ਵਿਚ ਫਾਰਮਾਸਿਸਟ ਵਲੋਂ ਨਿਭਾਏ ਜਾਂਦੇ ਰੋਲ ਦੀ ਭਰਪੂਰ ਸ਼ਲਾਘਾ ਕੀਤੀ ।
ਸਟੇਜ ਸੰਚਾਲਨ ਦੀ ਜਿੰਮੇਵਾਰੀ ਬਲਵਿੰਦਰ ਸਿੰਘ ਚੀਫ਼ ਫਾਰਮਾਸਿਸਟ ਅਤੇ ਗੁਰਮੀਤ ਸਿੰਘ ਕਾਹਲੋਂ ਲਾਇਜ਼ਨ ਅਫ਼ਸਰ ਵਲੋਂ ਬਖ਼ੂਬੀ ਨਿਭਾਈ ਗਈ।ਹਸਪਤਾਲ ਕਰਮਚਾਰੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੰਤ ‘ਚ ਅਮਨਦੀਪ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨਾਂ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਸਨਮਾਨਿਤ ਮਹਿਮਾਨਾਂ ਨੂੰ ਯਾਦਗਿਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।ਜ਼ਰੂਰੀ ਰੁਝੇਵਿਆਂ ਕਰਕੇ ਨਾ ਪਹੁੰਚ ਸਕੇ ਕੁਲਵਿੰਦਰ ਸਿੰਘ ਜ਼ੋਨਲ ਅਥਾਰਿਟੀ ਡਰਗਜ਼, ਕਿਸ਼ੋਰ ਕੁਮਾਰ ਸ਼੍ਰੀਧਰ ਰਜਿਸਟਰਾਰ, ਫਾਰਮੇਸੀ ਕੌੰਸਿਲ ਪੰਜਾਬ, ਬਬਲੀਨ ਕੌਰ ਜ਼ਿਲਾ ਡਰਗਜ਼ ਇੰਸਪੈਕਟਰ, ਸੁਖਦੀਪ ਸਿੰਘ ਜ਼ਿਲਾ ਡਰਗਜ਼ ਇੰਸਪੈਕਟਰ, ਅਮਰਪਾਲ ਸਿੰਘ ਜ਼ਿਲਾ ਡਰਗਸ ਇੰਸਪੈਕਟਰ ਨੇ ਵਿਸ਼ਵ ਫਾਰਮਾਸਿਸਟ ਦਿਵਸ ‘ਤੇ ਸਮੂਹ ਫਾਰਮਾਸਿਸਟ ਭਾਈਚਾਰੇ ਨੂੰ ਇਸ ਮੌਕੇ ‘ਤੇ ਵਧਾਈ ਸੰਦੇਸ਼ ਭੇਜੇ ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media