Friday, November 22, 2024

ਜਿਲਾ ਪੱਧਰੀ ਸਮਾਗਮ `ਚ ਈ.ਟੀ.ਯੂ ਵਲੋਂ ਮੈਡਮ ਰਾਜਿੰਦਰ ਕੌਰ ਕੰਗ ਦਾ ਸਨਮਾਨ

ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਸਮੁੱਚੀ ਟੀਮ ਨੇ ਦਿੱਤੀਆਂ ਵਧਾਈਆਂ
ਸਮਰਾਲਾ, 24 ਸਤੰਬਰ (ਪੰਜਾਬ ਪੋਸਟ- ਕੰਗ) – ਅਧਿਆਪਕ ਦਿਵਸ ਦੇ ਸਬੰਧ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਲੁਧਿਆਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ PPN2409201706ਵਿਖੇ ਕਰਵਾਏ ਇੱਕ ਜ਼ਿਲਾ ਪੱਧਰੀ ਸਮਾਗਮ ਦੌਰਾਨ ਮੈਡਮ ਰਾਜਿੰਦਰ ਕੌਰ ਕੰਗ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਬਲਾਕ ਸਮਰਾਲਾ-2 ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਕੀਮਤੀ ਯੋਗਦਾਨ ਤੇ ਵਧੀਆ ਕਾਰਗੁਜਾਰੀ ਸਦਕਾ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਗੁਰਜੋਤ ਸਿੰਘ ਡਿਪਟੀ ਡਾਇਰੈਕਟਰ ਐਸ.ਸੀ.ਆਰ.ਟੀ ਪੰਜਾਬ ਅਤੇ ਸ੍ਰੀਮਤੀ ਜਸਪ੍ਰੀਤ ਕੌਰ ਜ਼ਿਲਾ ਸਿੱਖਿਆ ਅਫਸਰ (ਐਲੀ: ਸਿੱ:) ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਲੁਧਿਆਣਾ ਜ਼ਿਲੇ ਦੇ ਕਰੀਬ 90 ਅਧਿਆਪਕ ਸਨਮਾਨੇ ਗਏ।ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਧੰਨਾ ਸਿੰਘ ਸਵੱਦੀ, ਸ਼ੇਰ ਸਿੰਘ ਬੀ.ਪੀ.ਈ.ਓ, ਹਰਜਿੰਦਰਪਾਲ ਸਿੰਘ, ਹਰਵਿੰਦਰ ਸਿੰਘ ਹੈਪੀ ਗੋਹ, ਸਤਵੀਰ ਸਿੰਘ ਰੌਣੀ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਰਾਜਿੰਦਰ ਕੌਰ ਕੰਗ ਨੂੰ ਮਿਲੇ ਸਨਮਾਨ ਲਈ ਬਲਾਕ ਸਮਰਾਲਾ-2 ਦੇ ਬੀ.ਐਡ ਟੀਚਰਜ਼ ਫਰੰਟ ਦੇ ਪ੍ਰਧਾਨ ਹਰਮਨਦੀਪ ਸਿੰਘ ਮੰਡ, ਹਰਮੇਲ ਸਿੰਘ ਬਰਮਾ, ਟਹਿਲ ਸਿੰਘ ਭਗਵਾਨਪੁਰਾ, ਸੁਖਰਾਜ ਸਿੰਘ ਕੋਟਲਾ ਸਮਸ਼ਪੁਰ, ਸੰਜੀਵ ਕੁਮਾਰ ਸਟੇਟ ਐਵਾਰਡੀ, ਜੈ ਦੀਪ ਮੈਨਰੋ, ਪੁਸ਼ਵਿੰਦਰ ਸਿੰਘ ਕੋਟਾਲਾ, ਮੈਡਮ ਰੁਪਿੰਦਰਜੀਤ ਕੌਰ ਦਿਆਲਪੁਰਾ, ਸਤਿਆ ਕੌਰ, ਹਰਿੰਦਰ ਕੌਰ ਗਿੱਲ, ਹਰਜੀਤ ਕੌਰ, ਰੀਨਾ ਰਾਣੀ ਅਤੇ ਅਧਿਆਪਕ ਚੇਤਨਾ ਮੰਚ ਦੀ ਸਮੁੱਚੀ ਟੀਮ ਵਲੋਂ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਆਦਿ ਨੇ ਮੁਬਾਰਕਾਂ ਦਿੱਤੀਆਂ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply