Monday, September 28, 2026

9 ਸਕਾਊਟ ਮਾਸਟਰ/ਗਾਈਡ ਕੈਪਟਨਾਂ ਦਾ ਮੈਡਲ ਆਫ ਮੈਰਿਟ ਐਵਾਰਡ ਨਾਲ ਸਨਮਾਨ

ਬਠਿੰਡਾ, 24 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦਾ ਸਲਾਨਾ ਇਜਲਾਸ ਪੰਜਾਬ PPN2409201708ਯੂਨੀਵਰਸਿਟੀ ਚੰਡੀਗੜ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਐਮ.ਐਲ.ਏ ਫਤਿਹਗੜ ਸਾਹਿਬ ਦੀ ਪ੍ਰਧਾਂਨਗੀ ਵਿੱਚ ਹੋੲਆ।ਇਸ ਸਮਾਗਮ ਵਿੱਚ ਪੂਰੇ ਪੰਜਾਬ ਵਿੱਚੋਂ ਸਕਾਊਟਿੰਗ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਕਾਂ ਨੂੰ ਵੱਖ ਵੱਖ ਐਵਾਰਡਾਂ ਨਾਲ ਸਮਨਮਾਨਿਤ ਕੀਤਾ ਗਿਆ।ਅੰਮ੍ਰਿਤਪਾਲ ਸਿੰਘ ਬਰਾੜ ਜ਼ਿਲਾ ਆਰਗੇਨਾਈਜਿੰਗ ਕਮਿਸ਼ਨਰ (ਸਕਾਊਟਸ) ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਵਿੱਚ ਚੰਦਰ ਸ਼ੇਖਰ ਸ.ਸ.ਸ ਮਲਕਾਣਾ, ਸੁਰਿੰਦਰ ਸਿੰਘ ਡਿੱਖ, ਅਮਨਪ੍ਰੀਤ ਅਹੂਜਾ ਆਦਰਸ਼ ਸਕੂਲ ਬਠਿੰਡਾ, ਮੈਡਮ ਤਾਰਾ ਭੁੱਲਰ ਚੁੱਘੇ ਕਲਾਂ, ਸੁਰਿੰਦਰ ਕੌਰ ਚਉਕੇ, ਇੰਦਰਜੀਤ ਕੌਰ ਬਦਿਆਲਾ, ਰਮਨਦੀਪ ਕੌਰ ਡੀ.ਏ.ਵੀ  ਸਕੂਲ ਬਠਿੰਡਾ, ਸੁਖਜੀਤ ਸਿੰਘ ਈ.ਟੀ.ਟੀ ਅਧਿਆਪਕ ਲਹਿਰਾ ਮੁਹੱਬਤ ਨੂੰ ਮੈਡਲ ਆਫ਼ ਮੈਰਿਟ ਅਵਾਰਡ ਅਤੇ ਗੁਰਪ੍ਰੀਤ ਸਿੰਘ ਏ.ਈ.ਓ ਖੇਡਾਂ ਬਠਿੰਡਾ, ਡਾ.ਸੁਤੰਤਰ ਸਿੰਘ ਅਦੇਸ਼ ਮੈਡੀਕਲ ਯੂਨੀਵਰਸਿਟੀ, ਚਰਨਜੀਤ  ਸ਼ਰਮਾਂ ਬਾਲਿਆਂ ਵਾਲੀ, ਰਾਜ ਸਿੰਘ ਬਾਘਾ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਢੱਡੇ ਨੂੰ ਥੈਂਕਸ ਬੈਜ਼ ਐਵਾਰਡ ਅਤੇ ਬਲਵਿੰਦਰ ਸਿੰਘ ਫੂਲ ਨੂੰ ਲੋਂਗ ਸਰਵਿਸ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਐਵਾਰਡ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੇ ਨਵ-ਨਿਯੁਕਤ ਸਟੇਟ ਚੀਫ ਕਮਿਸ਼ਨਰ ਦੀਪਇੰਦਰ ਸਿੰਘ ਆਈ.ਏ.ਐਸ ਕੁਲਦੀਪ ਸਿੰਘ ਨਾਗਰਾ, ਹਰਜੋਤ ਕਮਲ ਐਮ.ਐਲ.ਏ ਮੋਗਾ, ਸਾਧੂ ਸਿੰਘ ਰੰਧਾਵਾ, ਨਰਿੰਦਰ ਸਿੰਘ ਸਟੇਟ ਸਕੱਤਰ, ਕਮਲਜੀਤ ਸਿੰਘ ਘੁੰਮਣ ਸਾਬਕਾ ਪ੍ਰਧਾਨ, ਓਕਾਰ ਸਿੰਘ ਸਟੇਟ ਆਰਗੇਨਾਈਜ਼ਰ, ਮੈਡਮ ਸਰਬਜੀਤ ਕੌਰ ਸਟੇਟ ਟਰੇਨਰਜ਼ (ਗਾਈਡਜ਼) ਵੱਲੋਂ ਸਾਂਝੇ ਰੂਪ ਵਿੱਚ ਪ੍ਰਦਾਨ ਕੀਤੇ ਗਏ।
ਇਸ ਮੌਕੇ ਅੰਮਿ੍ਰਤਪਾਲ ਬਰਾੜ ਬਠਿੰਡਾ ਨੂੰ ਸਟੇਟ ਕਾਰਜਕਾਰਨੀ ਕਮੇਟੀ ਦਾ ਮੈਂਬਰ ਵੀ ਨਿਯੁੱਕਤ ਕੀਤਾ ਗਿਆ।ਬਠਿੰਡਾ ਜਿਲ਼ਾ ਦੇ ਉਕਤ ਸਾਰੇ ਸਕਾਊਟ ਮਾਸਟਰਾਂ ਅਤੇ ਗਾਈਡ ਕੈਪਟਨਾਂ ਨੂੰ ਮੈਡਲ ਆਫ ਮੈਰਿਟ ਐਵਾਰਡ ਮਿਲਣ `ਤੇ ਜ਼ਿਲਾ ਸਿੱਖਿਆ ਅਫ਼ਸਰ (ਸੈ.) ਬਠਿੰਡਾ ਮੈਡਮ ਮਨਿੰਦਰ ਕੌਰ, ਉਪ ਜ਼ਿਲਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ, ਜਗਸ਼ੇਰ ਸਿੰਘ ਜ਼ਿਲਾ ਸਕੱਤਰ, ਰਣਜੀਤ ਸਿੰਘ ਬਰਾੜ, ਹਰਦਰਸ਼ਨ ਸਿੰਘ ਸੋਹਲ ਨੇ ਵਧਾਈਆਂ ਵੀ ਦਿੱਤੀਆਂ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply