ਬਠਿੰਡਾ, 24 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੁਰ ਸਾਗਰ ਕਲਾ ਮੰਚ ਵੱਲੋਂ ਸਥਾਨਕ ਓਪਨ ਏਅਰ ਥੀਏਟਰ ਰੋਜ਼
ਗਾਰਡਨ ਵਿਖੇ ਕਰਵਾਏ ਗਏ ਗਾਇਕੀ ਦੇ ਫਾਈਨਲ ਐਡੀਸ਼ਨ ’ਚ ਕਰੀਬ 40 ਯੋਗ ਲੜਕੇ-ਲੜਕੀਆਂ ਨੇ ਹਿੱਸਾ ਲਿਆ।ਐਡੀਸ਼ਨਾਂ ਦੌਰਾਨ ਪ੍ਰਸਿੱਧ ਗਾਇਕ ਕੰਵਰ ਗਰੇਵਾਲ, ਮਾਸ਼ਾ ਅਲੀ ਤੇ ਰੰਮੀ ਸਿੱਧੂ ਨੇ ਜੱਜਮੈਂਟ ਦੀ ਭੂਮਿਕਾ ਨਿਭਾਉਦਿਆਂ ਭਾਗ ਲੈਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਗਾਇਕੀ ਦੇ ਗੁਰ ਦੱਸੇ, ਜਦੋਂਕਿ ਮੁੱਖ ਮਹਿਮਾਨ ਵਜੋਂ ਆਏ ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਦੇ ਚੇਅਰਮੈਨ ਐਮਕੇ ਮੰਨਾ ਨੇ ਲੜਕੇ-ਲੜਕੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਫਾਈਨਲ ਐਡੀਸ਼ਨ ਵਿੱਚ ਜੂਨੀਅਰ ਗਰੁੱਪ ਦੀ ਜਸ਼ਨਪ੍ਰੀਤ ਕੌਰ ਨੇ ਪਹਿਲਾ,ਅਨਮੋਲਪ੍ਰੀਤ ਕੌਰ ਨੇ ਦੂਜਾ ਅਤੇ ਪਰਮਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, ਜਦੋਂਕਿ ਸੀਨੀਅਰ ਗਰੁੱਪ ਦੇ ਸੋਨੀ ਸਿੰਘ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ ਅਤੇ ਜੀਵਾ ਸੰਧੂ ਨੇ ਮਧੁਰ ਅਵਾਜ਼ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ।ਪ੍ਰੋਗਰਾਮ ਦੇ ਅੰਤ ਵਿੱਚ ਮੰਚ ਵੱਲੋਂ ਜੇਤੂ ਨੌਜਵਾਨ ਲੜਕੇ-ਲੜਕੀਆਂ ਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਦੇ ਪ੍ਰਬੰਧਕ ਦੀਪਕ ਗਰਗ ਤੇ ਸੁਰ ਸਾਗਰ ਕਲਾ ਮੰਚ ਦੇ ਸਰਪ੍ਰਸਤ ਸੱਤਪਾਲ ਮਾਨ ਸਨ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …
Punjab Post Daily Online Newspaper & Print Media