ਸ਼ੁਜਾਨਪੁਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਦੇ ਐਨ.ਐਸ.ਐਸ ਵਿਭਾਗ ਵਲੋਂ ਪਿੰਡ ਅਜੀਜਪੁਰ ਵਿਖੇ
`ਸਵੱਛਤਾ ਹੀ ਸੇਵਾ ਹੈ` ਵਿਸੇ਼ `ਤੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਕਾਲਜ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਰਵਾਨਾ ਕੀਤਾ ਅਤੇ ਸੁਆਗਤ ਪਿੰਡ ਅਜੀਜਪੁਰ ਦੀ ਪੰਚਾਇਤ ਵਲੋਂ ਸਰਪੰਚ ਜਨਕ ਰਾਜ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੌਕੇ ਤੇ ਭੁਪਿੰਦਰ ਕੌਰ ਨੇ ਰਾਮ ਲੀਲਾ ਗਰਾਉਂਡ ਅਜੀਜਪੁਰ ਵਿਖੇ ਐਨ ਐਸ ਐਸ ਵਲੰਟੀਅਰਾਂ ਤੇ ਪਿੰਡ ਦੇ ਲੌਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ `ਸਵੱਛਤਾ ਹੀ ਸੇਵਾ ਹੈ` ਦੇ ਸਿਧਾਂਤ ਨੂੰ ਆਪਣੀ ਜਿ਼ੰਦਗੀ ਵਿਚ ਅਪਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਆਪਣੇ ਹੱਥਾਂ ਦੀ ਸਫਾਈ ਯਕੀਨੀ ਬਣਾਉਣੀ ਚਾਹੀਦੀ ਹੈ।ਫਿਰ ਆਲੇ ਦੁਆਲੇ ਦੀ ਗੰਦਗੀ ਨੁੰ ਸਾਫ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਾਲਜ ਦੇ ਐਨ.ਐਸ.ਐਸ ਯੂੁਨਿਟ ਵਲੋਂ ਇਸ ਪਿੰਡ ਨੂੰ ਅਡਾਪਟ ਕੀਤਾ ਗਿਆ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਵਲੰਟੀਅਰਾਂ ਨੂੰ ਡਿਜੀਟਲ ਸਾਖ਼ਰਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਹਰਦੀਪ ਕੌਰ ਪ੍ਰਿਤਪਾਲ ਸਿੰਘ ,ਪਵਨ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ `ਸਵੱਛਤਾ ਹੀ ਸੇਵਾ ਹੈ` ਵਿਸ਼ੇ `ਤੇ ਪੇਟਿੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਡਾ. ਅਰਜਨ ਸਿੰਘ, ਨੀਰਜ ਕੁਮਾਰੀ, ਪ੍ਰੋ. ਗੁਰਪ੍ਰਤਾਪ ਸਿੰਘ, ਸਖਦੀਪ ਕੌਰ, ਰੁਚੀ ਮਹਾਂਜਨ, ਗੁਰਜੀਤ ਕੌਰ, ਗੁਲਕਿਰਨ ਕੌਰ, ਉਮ ਪ੍ਰਕਾਸ਼ ਪੰਕਜ ਅਤੇ ਗ੍ਰਾਮ ਪੰਚਾਇਤ ਦੇ ਸਮੂਹ ਮੈਂਬਰ, ਪਿੰਡ ਵਾਸੀ ਤੇ ਐਨ.ਐਸ.ਐਸ ਦੇ 100 ਵਲੰਟੀਅਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media