ਅੰਮਿ੍ਤਸਰ, 25 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਨੌਜਵਾਨਾਂ ਦੀ ਫੌਜ ਵਿਚ ਬਤੌਰ
ਸਿਪਾਹੀ, ਕਲਰਕ ਅਤੇ ਸਿਪਾਹੀ ਟੈਕਨੀਕਲ ਦੀ ਜੋ ਭਰਤੀ 4 ਅਕਤੂਬਰ ਤੋਂ 17 ਅਕਤੂਬਰ ਤੱਕ ਖਾਸਾ ਫੌਜੀ ਛਾਉਣੀ ਵਿਖੇ ਹੋ ਰਹੀ ਹੈ, ਲਈ ਫੌਜ ਵਲੋਂ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ।ਇਸ ਬਾਰੇ ਜਾਣਕਾਰੀ ਦਿੰਦੇ ਭਰਤੀ ਡਾਇਰੈਕਟਰ ਕਰਨਲ ਬੀ.ਐਸ ਸੀਵਾਚ ਨੇ ਦੱਸਿਆ ਕਿ ਉਕਤ ਦਾਖਲਾ ਕਾਰਡ ਉਮੀਦਾਵਰਾਂ ਵਲੋਂ ਦਿੱਤੇ ਈਮੇਲ `ਤੇ 23 ਸਤੰਬਰ ਨੂੰ ਭੇਜੇ ਜਾ ਚੁੱਕੇ ਹਨ।ਉਨਾਂ ਕਿਹਾ ਕਿ ਸਾਰੇ ਉਮੀਦਾਵਰ ਇਸ ਦਾਖਲਾ ਕਾਰਡ ਦਾ ਕਾਲਾ ਤੇ ਚਿੱਟਾ ਪ੍ਰਿੰਟ, ਜੋ ਕਿ ਚੰਗੀ ਕੁਆਲਟੀ ਵਿਚ ਹੋਏ ਨੂੰ ਨਾਲ ਲੈ ਕੇ ਫੌਜ ਦੀ ਭਰਤੀ ਲਈ ਆਉਣ।ਉਨਾਂ ਹਦਾਇਤ ਕੀਤੀ ਕਿ ਦਾਖਲਾ ਕਾਰਡ ਨੂੰ ਮੋੜਿਆ ਨਾ ਜਾਵੇ।ਉਨਾਂ ਕਿਹਾ ਕਿ ਦਾਖਲਾ ਕਾਰਡ ’ਤੇ ਦੱਸੇ ਗਏ ਸਾਰੇ ਦਸਤਾਵੇਜ ਅਸਲੀ ਅਤੇ ਫੋਟੋ ਕਾਪੀ ਦੋਵੇਂ ਤਰਾਂ ਲਿਆਂਦੇ ਜਾਣ।ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਭਰਤੀ ਰੈਲੀ ਦੌਰਾਨ ਉਮੀਦਵਾਰ ਨੂੰ ਮੋਬਾਈਲ ਫੋਨ ਅੰਦਰ ਲਿਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਉਮੀਦਵਾਰ ਰੈਲੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦਾ ਫੜਿਆ ਗਿਆ, ਉਸ ਦੀ ਭਰਤੀ ਰੱਦ ਕਰਕੇ ਬਾਹਰ ਕਰ ਦਿੱਤਾ ਜਾਵੇਗਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media