Friday, November 22, 2024

ਡੀ.ਏ.ਵੀ ਪਬਲਿਕ ਸਕੂਲ `ਚ ਨਸ਼ਿਆਂ `ਤੇ ਨਾਟਕ ਖੇਡਿਆ ਗਿਆ

ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਬੇਰੁਜ਼ਗਾਰੀ ਤੇ ਨਸ਼ਾ ਦੋਵੇਂ ਹੀ ਅੱਜ ਭੱਖਵੇਂ ਮੁੱਦੇ ਹਨ।ਨਸ਼ਾ ਇੱਕ ਨਾਮੁਰਾਦ ਬਿਮਾਰੀ ਬਣ ਚੁੱਕਾ PPN2509201704ਹੈ।ਇਸ ਸਥਿਤੀ ਦੀ ਗੰਭੀਰਤਾ ਨੂੰ ਜਾਣਦੇ ਹੋਏ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੇ ਉਦੱਮ ਨਾਲ ਡਾਇਰੈਕਟੋਰੇਟ ਆਫ਼ ਸੋਸ਼ਲ ਸਕਉਰਟੀਸ਼ਵੂਮੈਨ ਤੇ ਚਾਇਲਡ ਡਿਵੈਲਪਮੈਂਟ ਪੰਜਾਬ ਵੱਲੋਂ ਨਸਿ਼ਆਂ ਬਾਰੇ ਜਾਗਰੂਕਤਾ ਬਾਰੇ ਖੇਡਿਆ ਗਿਆ।ਇਸ ਨਾਟਕ ਰਾਹੀਂ ਸੁਨੀਲ ਕਪੂਰ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸਿ਼ਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਾਇਆ ਗਿਆ। ਸ਼੍ਰੀਮਤੀ ਪਰਮਜੀਤ ਕੌਰ ਕਪੂਰ ਚੇਅਰਪਰਸਨ ਹਿਊਮਨ ਅਤੇ ਇਨਵਾਇਅਰਮੈਂਅ ਡਿਪਾਰਟਮੈਂਟ ਸੁਸਾਇਟੀ ਦੀ ਯੋਗ ਅਗਵਾਈ ਹੇਠ ਇਹ ਪੇਸ਼ਕਾਰੀ ਦਿੱਤੀ ਗਈ ।
ਨਸਿ਼ਆਂ ਦੇ ਮਾੜੇ ਪ੍ਰਭਾਵ ਦਾ ਅਸਰ ਪੂਰਾ ਪਰਿਵਾਰ ਸਹਿੰਦਾ ਹੈ ਅਤੇ ਅੱਗੇ ਆਉਣ ਵਾਲੀਆਂ ਪੀੜ੍ਰੀਆਂ ਵੀ ਦੁਖੀ ਹੰੁਦੀਆਂ ਹਨ।ਨਾਟਕ ਦੀ ਪੇਸ਼ਕਾਰੀ ਦਿਲ ਟੁੰਭਵੀਂ ਸੀ।ਇਸ ਵਿੱਚ ਮਾਪਿਆਂ ਦੀ ਲਾਚਾਰੀ ਵੀ ਦਰਸਾਈ ਗਈ।ਨਾਟਕ ਦੇ ਅੰਤ ਵਿੱਚ ਨਸ਼ਿਆਂ ਨੂੰ ਨਾਂਹ ਕਹਿਣ ਤੇ ਜਿ਼ੰਦਗੀ ਨੂੰ ਹਾਂ ਕਹਿਣ ਦਾ ਨਾਅਰਾ ਬੁਲੰਦ ਕੀਤਾ ਗਿਆ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਸਕੂਲ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇੰਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕਲਾਕਾਰਾਂ ਦਾ ਧੰਨਵਾਦ ਕਰਦੇ ਹੋਏੇ ਕਿ ਉਨ੍ਹਾਂ ਦੇ ਇਸ ਉਦਮ ਨਾਲ ਨੌਜਵਾਨਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਹੋਵੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply