Monday, July 6, 2026

ਸਭਰਵਾਲ ਤੇ ਸ੍ਰੀਮਤੀ ਸਰਕਾਰੀਆ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਮੈਂਬਰ ਇੰਚਾਰਜ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਰਿੰਦਰ ਸਿੰਘ ਸਭਰਵਾਲ ਅਤੇ ਸ੍ਰੀਮਤੀ ਹਰਸੋਹਨ ਕੌਰ ਸਰਕਾਰੀਆ ਨੇ ਸ੍ਰੀ ਗੁਰੂ PPN2509201712ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਮੈਂਬਰ ਇੰਚਾਰਜ ਦਾ ਅਹੁਦਾ ਸੰਭਾਲ ਲਿਆ ਹੈ।ਪ੍ਰਧਾਨ ਚੀਫ ਖਲਾਸਾ ਦੀਵਾਨ ਚਰਨਜੀਤ ਸਿੰਘ ਚੱਢਾ, ਧਨਰਾਜ ਸਿੰਘ ਮੀਤ ਪ੍ਰਧਾਨ, ਡਾਇਰੈਕਟਰ ਐਜੂਕੇਸ਼ਨ ਡਾ. ਧਰਮਵੀਰ ਸਿੰਘ, ਡਾ. ਮਨਮੋਹਨ ਸਿੰਘ ਖੰਨਾ ਮੈਂਬਰ ਇੰਚਾਰਜ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਸਟਾਫ ਅਤੇ ਬੱਚਿਆਂ ਨਾਲ ਸਿਹਰੇ ਪਾ ਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨਾਂ ਦਾ ਸਵਾਗਤ ਕੀਤਾ।ਮੂਲਮੰਤਰ ਦਾ ਪਾਠ ਕਰਨ ਅਤੇ ਅਰਦਾਸ ਕਰਨ ਉਪਰੰਤ ਦੋਨਾਂ ਸ਼ਖਸ਼ੀਅਤਾਂ ਨੇ ਆਪਣੀ ਜਿਮੇਵਾਰੀ ਸੰਭਾਲੀ ਅਤੇ ਸਕੂਲ ਨੂੰ ਹੋਰ ਵੀ ਉਚਾ ਚੁੱਕਣ ਵਿੱਚ ਹਰ ਸੰਭਵ ਯਤਨ ਕਰਨ ਦਾ ਯਕੀਨ ਦਿਵਾਇਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply