ਪੱਟੀ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸਰਕਾਰੀ ਹਾਈ ਸਕੂਲ ਤੂਤ ਨੂੰ ਇਲਾਕੇ ਦੇ ੳੁੱਘੇ ਸਮਾਜਸੇਵੀ ਹਰਸ਼ਾ ਸਿੰਘ ਵੱਲੋ ਵਿਦਿਆਰਥੀਆਂ ਨੂੰ
ਗਤਕਾ ਸਿਖਲਾਈ ਲਈ ਜਰੂਰੀ ਸਮਾਨ ਅਤੇ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਨੂੰ ਚਾਰ ਨਵੇ ਪੱਖੇ ਵੀ ਭੇਟ ਕੀਤੇ ਗਏ।ਇਸ ਮੌਕੇ ਸਕੂਲ ਪ੍ਰਿਸੀਪਲ ਸ੍ਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆ ਨੂੰ ਪੜਾਈ ਦੇ ਨਾਲ ਨਾਲ ਗਤਕਾ ਸਿਖਲਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਸਮਾਜ ਸੇਵੀ ਹਰਸ਼ਾ ਸਿੰਘ ਵੱਲੋ ਸਕੂਲ ਵਿੱਚ ਗਤਕਾ ਕੋਚ ਦਾ ਵੀ ਪ੍ਰਬੰਧ ਕਰਵਾਇਆ ਗਿਆ ਹੈ ਤਾਂ ਜੋ ਨਵੀ ਪੀੜੀ ਆਪਣੀ ਵਿਰਾਸਤ ਨੂੰ ਸੰਭਾਲ ਸਕੇ।ਸਮਾਜ ਸੇਵੀ ਹਰਸ਼ਾ ਸਿੰਘ ਨੇ ਐਲਾਨ ਕੀਤਾ ਕਿ ਗਤਕਾ ਖੇਡਣ ਲਈ ਵਿਸ਼ੇਸ ਡਰੈਸ ਵੀ ਬੱਚਿਆਂ ਨੂੰ ਮੁਹੱਈਆ ਕਰਵਾੳੇੁਣ ਸਕੂਲ ਨੂੰ ਹੋਰ ਬੁਨਿਆਦੀ ਸਹੂਲਤਾ ਦੇਣ ਦਾ ਵੀ ਭਰੋਸਾ ਦਿੱਤਾ।ਇਸ ਮੌਕੇ ਹੋਰਨਾ ਤੋ ਇਲਵਾ ਅਧਿਆਪਕ ਸੰਦੀਪ ਕੁਮਾਰ, ਚੰਦਨ ਕੁਮਾਰ, ਭਜਨ ਕੌਰ, ਵਨੀਤ ਕੁਮਾਰ, ਚੇਅਰਮੈਨ ਬਲਜੀਤ ਕੌਰ, ਬਾਬਾ ਅਜੀਤ ਸਿੰਘ, ਗਤਕਾ ਕੋਚ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media