Wednesday, August 12, 2026

ਭਗਵੰਤ ਮਾਨ ਵਲੋਂ ਕੀਤੇ ਕਾਂਗਰਸ ਅਤੇ ਭਾਜਪਾ-ਅਕਾਲੀ ਗਠਜੋੜ ‘ਤੇ ਤਿੱਖੇ ਹਮਲੇ

ਲੋਕ ਭਿ੍ਰਸ਼ਟ ਪਾਰਟੀਆਂ ਖਿਲਾਫ ਕਰਨ ਰੋਸ ਜਤਾਉਣ – ਮਾਨ
ਗੁਰਦਾਸਪੁਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) –     ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਬੀਜੇਪੀ-ਅਕਾਲੀ ਦਲ ਤੇ ਲੋਕ PPN2609201701ਵਿਰੋਧੀ  ਨੀਤੀਆਂ  ਰਾਹੀਂ  ਪੰਜਾਬ ਦੀ ਬਰਬਾਦ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਨਾਂ ਪਾਰਟੀਆਂ ਨੇ ਹਮੇਸਾਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਤੋ ਭੱਜ ਕੇ ਧ੍ਰੋਹ ਕਮਾਇਆ ਹੈ ।
ਪਾਰਟੀ ਉਮੀਦਵਾਰ ਮੇਜਰ ਜਨਰਲ (ਰਿਟ.) ਸੁਰੇਸ਼ ਖਜੂਰੀਆ ਦੀ ਚੋਣ ਮੁਹਿੰਮ ਦੌਰਾਨ ਘਾਟ ਪੋਕਰ‘ ਭੰਗਲਾਂ ਅਤੇ ਟਿੱਬਰ ਵਿਖੇ ਭਰਵੀਆਂ ਚੋਣ ਸਭਾਵਾਂ ਨੁੰ ਸੰਬੋਧਨ ਕਰਦੇ ਮਾਨ ਨੇ ਕਿਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮੁੱਚੇ ਕਿਸਾਨੀ ਕਰਜ਼ਿਆਂ ‘ਤੇ ਲੀਕ ਮਾਰਨ, ਘਰ-ਘਰ ਨੌਕਰੀ, 2500 ਰੁਪਏ ਬੇਰੁਜਗਾਰੀ ਭੱਤਾ, ਨੌਜਵਾਨਾਂ ਨੂੰ ਸਮਾਰਟ ਫ਼ੋਨ, ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਰਗੇ ਚੋਣ ਵਾਅਦਿਆਂ ਤੋਂ ਪੂਰੀ ਬੇਸ਼ਰਮੀ ਨਾਲ ਮੁੱਕਰ ਚੁੱਕੇ ਨੇ ਅਤੇ ਹੁਣ ਗੁਰਦਾਸਪੁਰ ਦੀ ਜਨਤਾ ਚੋਣਾਂ ਵਿਚ ਕਾਂਗਰਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ  ਬੈਠੀ ਹੈ।ਉਨਾਂ ਕਿਹਾ ਕਿ ਅਬੋਹਰ  ਤੋਂ ਬੁਰੀ ਤਰਾਂ ਨਕਾਰੇ ਗਏ ਲੀਡਰ ਸੁਨੀਲ ਕੁਮਾਰ ਜਾਖੜ ਨੂੰ  ਗੁਰਦਾਸਪੁਰ ਵਿਚ ਲਿਆ ਕੇ ਸਥਾਨਕ  ਲੋਕਾਂ ਦੀ ਤੌਹੀਨ ਕੀਤੀ ਹੈ।
ਮਾਨ ਨੇ ਕਿਹਾ ਕਿ ਭਾਜਪਾ ਨੇ ਵੀ ਮੁੰਬਈ ਰਹਿੰਦੇ ਅਮੀਰ ਕਾਰੋਬਾਰੀ ਨੂੰ ਟਿਕਟ ਦੇ ਕੇ ਗੁਰਦਾਸਪੁਰ ਦੀ ਜਨਤਾ ਨਾਲ ਕੋਝਾ ਮਜਾਕ ਕੀਤਾ ਹੈ ਜਦ ਕਿ ਆਮ ਆਦਮੀ ਪਾਰਟੀ  ਨੇ ਇਸੇ ਹਲਕੇ ਦੇ ਪੜੇ ਲਿਖੇ, ਇਮਾਨਦਾਰ ਅਤੇ  ਸੈਨਾ ਦੇ ਸਾਬਕ ਸਨਮਾਨਿਤ ਜਰਨੈਲ ਖਜੂਰੀਆ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।ਉਨਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਕਾਲਾ ਧਨ ਵਾਪਿਸ ਲਿਆ ਕੇ ਅੱਛੇ ਦਿਨ ਤਾਂ ਕੀ ਲਿਆਉਣੇ ਸਨ ਉਲਟਾ ਨੋਟਬੰਦੀ ਅਤੇ ਜੀਐਸਟੀ ਰਾਹੀਂ  ਦੇਸ਼  ਨੂੰ ਆਰਥਿਕ  ਤੌਰ ਤੇ ਤਬਾਹ ਕਰ ਦਿਤਾ।ਮਾਨ ਨੇ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਇਨਾਂ ਪਾਰਟੀਆਂ ਨੇ ਦੇਸ਼ ਨੂੰ ਲੁੱਟ ਕੇ ਤਬਾਹ ਕਰ ਦਿਤਾ। ਉਨਾਂ ਕਿਹਾ ਕੀ ਪਹਿਲਾਂ ਇਹ ਪਾਰਟੀਆਂ ਬਦਲ-ਬਦਲ ਕੇ ਲੁੱਟ ਰਹੀਆਂ ਸਨ, ਪਰ ਹੁਣ  ਵੋਟਰਾਂ ਪਾਸ ਆਮ ਆਦਮੀ ਪਾਰਟੀ ਦੇ ਰੂਪ ਵਿਚ ਸ਼ਾਨਦਾਰ ਬਦਲ ਮੌਜੂਦ ਹੈ।ਜਿਸ ਨੇ ਦਿੱਲੀ ਅੰਦਰ ਸਿੱਖਿਆ ਅਤੇ  ਸਿਹਤ ਦੇ ਖੇਤਰਾਂ ਵਿਚ ਸ਼ਾਨਦਾਰ ਕੰਮ ਕੀਤਾ  ਹੈ।ਮਾਨ ਨੇ ਗੁਰਦਾਸਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਜਿਮਨੀ ਚੋਣ ਵਿਚ ‘ਆਪ‘ ਦੇ ਉਮੀਦਵਾਰ ਨੂੰ  ਜਿਤਾ ਕੇ ਰਵਾਇਤੀ ਭਿ੍ਰਸ਼ਟ ਪਾਰਟੀਆਂ ਨੂੰ ਕਰਾਰਾ ਜਵਾਬ ਦੇਣ।ਚੋਣ ਸਭਾਵਾਂ ਨੁੰ  ਹੋਰਨਾਂ ਤੋਂ ਇਲਾਵਾ ਵਧਾਇਕ ਪਿਰਮਲ ਸਿੰਘ ਧੌਲਾ, ਅਮਰਜੀਤ ਸਿੰਘ ਚਹਿਲ, ਦਲਬੀਰ ਸਿੰਘ ਢਿੱਲੋਂ ਨੇ ਵੀ ਸੰਬੋਧਨ  ਕੀਤਾ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply