ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਕਮ ਜ਼ਿਲਾ ਐਪਰੋਪ੍ਰੀਏਟ ਅਥਾਰਟੀ ਡਾ. ਨਰੇਸ਼ ਕਾਂਸਰਾ ਅਤੇ ਜਿਲਾ ਪਰਿਵਾਰ ਭਲਾਈ
ਅਫਸਰ ਡਾ. ਰਾਕੇਸ਼ ਸਰਪਾਲ ਨੇ ਜ਼ਿਲਾ ਪਠਾਨਕੋਟ ਦੇ ਅਲਟਰਾਸਾਉਂਡ ਸੈਂਟਰ `ਚਿਕਿਤਸਾ` ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ।ਚੈਕਿੰਗ ਦੋਰਾਨ ਪਿਛਲੇ ਮਹੀਨੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਇਹਨਾਂ ਸੈਂਟਰਾਂ ਦਾ ਸਾਰਾ ਰਿਕਾਰਡ ਠੀਕ ਪਾਇਆ ਗਿਆ।ਉਹਨਾਂ ਨੇ ਰੇਡੀਉਲੋਜਿਸਟ ਨੂੰ ਹਦਾਇਤ ਕੀਤੀ ਕਿ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਸਖਤੀ ਨਾਲ ਇੰਨ ਬਿਨ ਪਾਲਣਾ ਕੀਤੀ ਜਾਵੇ।ਇਸ ਦੌਰਾਨ ਜੇਕਰ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਪੀ.ਸੀ.ਪੀ ਐਨ.ਡੀ.ਟੀ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਉਹ ਡਾਕਟਰਾਂ ਵਲੋਂ ਦਿੱਤੀ ਗਈ ਰੈਫਰਲ ਸਲਿਪ `ਤੇ ਉਸ ਡਾਕਟਰ ਦੀ ਮੋਹਰ ਦਾ ਹੋਣਾ ਯਕੀਨੀ ਬਣਾਈ ਜਾਵੇ।ਉਨਾਂ ਕਿਹਾ ਕਿ ਹਰ ਗਰਭਵਤੀ ਔਰਤ ਆਪਣੀ ਸਕੈਨ ਕਰਵਾਉਣ ਸਮੇਂ ਆਪਣਾ ਫੋਟੋ ਵਾਲਾ ਪਹਿਚਾਣ ਪੱਤਰ ਨਾਲ ਲੈ ਕੇ ਜਰੂਰ ਆਉਣ।ਉਨਾਂ ਹਦਾਇਤ ਕੀਤੀ ਕਿ ਪੀ.ਸੀ.ਪੀ.ਐਨ.ਡੀ.ਟੀ ਨਾਲ ਸਬੰਧਤ ਰਿਕਾਰਡ ਠੀਕ ਰੱਖ਼ਿਆ ਜਾਵੇ।ਚੈਕਿੰਗ ਦੌਰਾਨ ਜ਼ਿਲਾ ਪੀ.ਸੀ.ਪੀ.ਐਨ.ਡੀ.ਟੀ. ਐਸੀਸਟੈਂਟ ਜਤਿਨ ਕੁਮਾਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media