Thursday, June 11, 2026

ਵੈਬਸਾਈਟ ‘ਪਾਲੀਵੁੱਡ ਪੋਸਟ’ ਗਿੱਪੀ ਗਰੇਵਾਲ ਵਲੋਂ ਲਾਂਚ

ਚੰਡੀਗੜ੍ਹ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸੰਗੀਤ ਤੇ ਫਿਲਮੀ ਖੇਤਰ ‘ਚ ਹਰ ਦਿਨ ਦੀਆਂ ਤਾਜ਼ਾ ਗਤੀਵਿਧੀਆਂ, ਅਹਿਮ ਖਬਰਾਂ ਅਤੇ PPN2709201701ਕਲਾਕਾਰਾਂ ਤੇ ਫਿਲਮੀ ਅਦਾਕਾਰਾਂ ਦੀ ਨਿੱਜੀ ਜਿੰਦਗੀ ਬਾਰੇ ਜਾਣਕਾਰੀ ਦਿੰਦੀ ਵੈਬਸਾਈਟ ‘ਪਾਲੀਵੁੱਡ ਪੋਸਟ’ ਸਟਾਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵਲੋਂ ਰਲੀਜ਼ ਕੀਤੀ ਗਈ।ਇਸ ਦੌਰਾਨ ਗਿੱਪੀ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਹੁਣ ਲੋਕ ਪ੍ਰਿ੍ਰੰਟ ਮੀਡੀਆ ਤੇ ਇਲੈਕਟਰੋਨਿਕ ਮੀਡੀਆ ਦੇ ਨਾਲਨਾਲ  ਸੋਸ਼ਲ ਮੀਡੀਆ ਨੂੰ ਵੀ ਵਧੇਰੇ ਤਰਜੀਹ ਦੇ ਰਹੇ ਹਨ।ਉਨਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਵੈਬਸਾਈਟਾਂ ਵੀ ਇਕ ਬਹੁਤ ਹੀ ਵਧੀਆ ਸਾਧਨ ਹੈ ਤੇ ਅੱਜ ਲੱਖਾਂ ਲੋਕ ਸਿੱਧੇ ਰੂਪ ‘ਚ ਇਨਾਂ ਵੈਬਸਾਈਟਾਂ ਨਾਲ ਜੁੜੇ ਹੋਏ ਹਨ।ਉਨਾਂ ਅੱਗੇ ਦੱਸਿਆ ਕਿ ਉਨਾਂ ਦੇ ਮਿੱਤਰ ਹਰਜਿੰਦਰ ਜਵੰਦਾ ਪਿਛਲੇ ਪੰਜ ਸਾਲ ਤੋਂ ਫਿਲਮੀ ਤੇ ਸੱਭਿਆਚਾਰਕ ਪੱਤਰਕਾਰ ਵਜੋਂ ਇੰਡਸਟਰੀ ‘ਚ ਚੰਗਾ ਨਾਮਣਾ ਖੱਟ ਰਹੇ ਹਨ ਤੇ ਹੁਣ ਉਨਾਂ ਨੇ ‘ਪਾਲੀਵੁੱਡ ਪੋਸਟ’ ਵੈਬਸਾਈਟ ਸ਼ੁਰੂ ਕੀਤੀ ਹੈ।ਇਸ ਮੌਕੇ ਫਿਲਮ ਪ੍ਰੋਡਿਊਸਰ ਤੇ ਏ.ਬੀ ਪ੍ਰੋਡਕਸ਼ਨ ਦੇ ਮਾਲਕ ਭਾਨਾ ਐਲ.ਏ, ਮਸ਼ਹੂਰ ਅਦਾਕਾਰ ਜੱਗੀ ਸਿੰਘ, ਡਾਇਰੈਕਰ ਤੇ ਅਦਾਕਾਰ ਹਰਿੰਦਰ ਭੁੱਲਰ ਅਤੇ ਅਮਾਨ ਅਲਾਹੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply