ਧੂਰੀ, 27 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਬ ਸਾਂਝਾ ਯੂਥ ਕਲੱਬ ਧੂਰੀ ਵਲੋਂ ਮਾਤਾ ਦਾ ਜਾਗਰਣ ਸਥਾਨਕ ਧਰਮਪੁਰਾ ਮੁਹੱਲਾ ਵਿਖੇ ਬਾਬਾ ਜੀ ਦੀ ਸਮਾਧ `ਤੇ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਰਾਜਨ ਗਰਗ ਅਤੇ ਵਾਈਸ ਪ੍ਰਧਾਨ ਪ੍ਰਵੀਨ ਗਰਗ ਨੇ ਦੱਸਿਆ ਕਿ 28 ਸਤੰਬਰ ਦਿਨ ਵੀਰਵਾਰ ਨੂੰ ਮਾਤਾ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਯੋਤੀ ਪ੍ਰਚੰਡ ਦਲਵੀਰ ਸਿੰਘ ਖੰਗੂੜਾ ਐਮ.ਐਲ.ਏ ਧੂਰੀ, ਚੁੰਨਰੀ ਦੀ ਰਸਮ ਪ੍ਰਸ਼ੋਤਮ ਕਾਲਾ ਡਾਇਰੈਕਟਰ ਏ.ਪੀ ਸੋਲਵੈਕਸ, ਝੰਡੇ ਦੀ ਰਸਮ ਅੰਮ੍ਰਿਤ ਗਰਗ ਰਿੰਕੂ, ਗਣੇਸ਼ ਪੂਜਾ ਸ਼ਰਾਜਿੰਦਰ ਗੋਇਲ, ਰੀਬਨ ਰਸਮ ਸੁਖਦੇਵ ਸਿੰਘ ਧੂਰੀ ਕਾਰ ਬਜ਼ਾਰ, ਹਾਰ ਦੀ ਰਸਮ ਜਗਤਾਰ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ ਅਦਾ ਕਰਨਗੇ।ਮਾਤਾ ਦਾ ਗੁਨਗਾਣ ਅਤੇ ਸੁੰਦਰ ਝਾਕੀਆਂ ਕਪਿਲ ਸ਼ਰਮਾ ਐਂਡ ਪਾਰਟੀ ਮਲੌਦ ਵਾਲੇ ਪੇਸ਼ ਕਰਨਗੇ।ਉਪਰੰਤ ਲੰਗਰ ਅੱਤੁਟ ਵਰਤਾਇਆ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media