ਅੰਮ੍ਰਿਤਸਰ, 27 ਸਤੰਬਰ ( ਪੰਜਾਬ ਪੋਸਟ- ਮਨਜੀਤ ਸਿੰਘ) ਮੁੱਖ ਪ੍ਰਸ਼ਾਸਕ ਪੁੱਡਾ ਵਲੋਂ ਸ਼ਹਿਰੀ ਮਿਲਖਾਂ ਵਿਚ ਅਲਾਟ ਕੀਤੇ ਗਏ ਰਿਹਾਇਸ਼ੀ/ਵਪਾਰਕ
/ਸੰਸਥਾਨਕ ਪਲਾਟਾਂ/ਸਾਈਟਾਂ/ਮਕਾਨਾਂ ਦੇ ਡਿਫਾਲਟਰ ਅਲਾਟੀਆਂ ਨੂੰ ਅਲਾਟਮੈਂਟ ਕੀਮਤ ਦੀਆਂ ਕਿਸ਼ਤਾਂ ਸਮੇਤ ਵਿਆਜ਼ ਪਨੈਲਟੀ ਯਕਮੁਸ਼ਤ ਜਮਾਂ ਕਰਵਾਉਣ ਲਈ ਆਖਰੀ ਮੌਕਾ ਦੇਣ ਵਾਸਤੇ ਮੁਆਫੀ (ਐਮਨੇਸਟੀ) ਸਕੀਮ ਲਾਂਚ ਕਰਨ ਲਈ ਪੁੱਡਾ ਦੀ ਅਥਾਰਟੀ ਦੀ 55ਵੀਂ ਮੀਟਿੰਗ ਦੀ ਮੱਦ ਨੰਬਰ 55.15 ਤੇ ਅਜੰਡਾ ਨੋਟ ਪੇਸ਼ ਕੀਤਾ ਗਿਆ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੁਪ੍ਰੀਤ ਕੌਰ (ਪੀ.ਸੀ.ਐਸ) ਅਸਟੇਟ ਅਫ਼ਸਰ ਏ.ਡੀ.ਏ ਅੰਮਿ੍ਰਤਸਰ ਨੇ ਦਸਿਆ ਕਿ ਅਥਾਰਟੀ ਵਲੋਂ ਪੁਡਾ ਅਤੇ ਵੱਖ-ਵਖ ਅਥਾਰਟੀਆਂ ਸ਼ਹਿਰੀ ਮਿਲਖਾਂ ਵਿਚ ਹੇਠ ਲਿਖੀਆਂ ਸ਼ਰਤਾਂ `ਤੇ ਮੁਆਫੀ (ਐਮਨੇਸਟੀ) ਸਕੀਮ ਸ਼ੁਰੂ ਕਰਨ ਲਈ ਪ੍ਰਵਾਨਗੀ ਦਿੱਤੀ ਹੈ।
ਰਿਹਾਇਸ਼ੀ/ਵਪਾਰਿਕ/ਸੰਸਥਾਨਕ ਪਲਾਟਾਂ/ਸਾਈਆਂ/ਮਕਾਨਾਂ ਦੇ ਸਾਰੇ ਡਿਫਾਲਟਰ ਅਲਾਟੀਆਂ ਨੂੰੂ ਇੱਕ ਆਖਰੀ ਮੌਕਾ ਦਿੰਦੇ ਹੋਏ ਬਕਾਇਆ ਰਹਿੰਦੀ ਰਕਮ ਤੇ 15 ਪ੍ਰਤੀਸ਼ਤ ਸਲਾਨਾ ਪੈਨਲ ਵਿਆਜ (ਜੋ ਕਿ ਕਿਸ਼ਤ ਦੀ ਰਕਮ ਡਿਊ ਹੋਣ ਤੋਂ ਜਮਾਂ ਹੋਣ ਦੀ ਮਿਤੀ ਤੱਕ ਕੈਲਕੁਲੇਟ ਕੀਤਾ ਜਾਵੇਗਾ) ਸਮੇਤ ਜਮਾਂ ਕਰਵਾਉਣ ਲਈ ਇੱਕ ਮੌਕਾ ਦਿੱਤਾ ਜਾਵੇ। ਅਜਿਹੇ ਡਿਫਾਲਟਰ ਅਲਾਟੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 30 ਦਿਨਾਂ ਦੇ ਅੰਦਰ-ਅੰਦਰ ਮਿਲਖ ਅਫ਼ਸਰ ਪੁੱਡਾ/ਏ.ਡੀ.ਏ ਅੰਮਿ੍ਰਤਸਰ ਨੂੰ ਲਿਖਤੀ ਦਰਖਾਸਤ ਜਿਸ ਵਿੱਚ ਅਲਾਟੀ ਆਪਣਾ ਮੋਬਾਇਲ ਨੰਬਰ ਦਰਜ ਕਰਕੇ ਬਕਾਇਆ ਰਕਮ ਜਮਾ ਕਰਵਾਉਣ ਦੀ ਪੇਸ਼ ਕਰ ਸਕਦੇ ਹਨ।ਇਸ ਦਰਖਾਸਤ ਨਾਲ ਅਲਾਟੀ ਵਲੋਂ ਇੱਕ ਅੰਡਟੇਕਿੰਗ ਦਿੱਤੀ ਜਾਵੇਗੀ ਕਿ ਉਹ ਪਲਾਟ/ਸਾਈਟ/ਮਕਾਨ ਦੀ ਬਹਾਲੀ ਉਪਰੰਤ ਉਸ ਵਲੋਂ ਦਾਇਰ ਕੀਤੀ ਅਪੀਲ/ਰਵੀਜਨ ਜਾਂ ਕੋਰਟ ਕੇਸ ਅੰਮਿ੍ਰਤਸਰ ਵਿਕਾਸ ਅਥਾਰਟੀ/ ਕੋਰਟ ਤੋਂ ਵਾਪਿਸ ਲਵੇਗਾ।ਜਿਨਾਂ ਤੇ ਮਿਲਖ ਅਫ਼ਸਰ ਵੱਲੋਂ 30 ਦਿਨਾਂ ਦੇ ਅੰਦਰ-ਅੰਦਰ ਅਲਾਟੀ ਨੂੰ ਬਕਾਇਆ ਰਕਮ ਐਸ.ਐਮ.ਐਸ ਅਤੇ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇਗੀ। ਅਲਾਟੀ ਸੂਚਿਤ ਕੀਤੀ ਗਈ ਰਕਮ 60 ਦਿਨਾਂ ਦੇ ਅੰਦਰ-ਅੰਦਰ ਜਮਾ ਕਰਾਉਣ ਲਈ ਪਾਬੰਦ ਹੋਵੇਗਾ।
ਇਹ ਸਕੀਮ ਸਿਰਫ ਉਨਾਂ ਤੇ ਲਾਗੂ ਹੋਵੇਗੀ ਜਿਹੜੇ ਅਲਾਟੀ ਪਿਛਲੇ ਚਾਰ ਸਾਲਾਂ ਤੋਂ ਘੱਟ ਸਮੇਂ ਲਈ ਡਿਫਾਲਟਰ ਹਨ ਜਾਂ ਉਨਾਂ ਦੀ ਪਨੈਲਟੀ ਦੀ ਰਕਮ ਐਕਟ ਦੀ ਧਾਰਾ 45 ਅਨੁਸਾਰ ਬਕਾਇਆ ਰਕਮ ਤੋਂ 100 ਪ੍ਰਤੀਸ਼ਤ ਵੱਧ ਨਹੀਂ ਹੈ, ਉਨਾਂ ਤੇ ਹੀ ਲਾਗੂ ਹੋਵੇਗੀ।ਜਿਹੜੇ ਅਲਾਟੀਆਂ ਨੂੰ ਰਿਫੰਡ ਹੋ ਚੁੱਕਾ ਹੈ, ਪਰ ਮਿਲਖ ਦਫ਼ਤਰ ਵਲੋਂ ਉਨਾਂ ਤੋਂ ਕਬਜ਼ਾ ਵਾਪਿਸ ਨਹੀਂ ਲਿਆ ਗਿਆ ਜਾਂ ਜਿਹੜੇ ਅਲਾਟੀਆਂ ਤੋਂ ਕਬਜ਼ਾ ਵਾਪਿਸ ਲੈ ਲਿਆ ਜਾ ਚੁੱਕਾ ਹੈ, ਅਜਿਹੇ ਅਲਾਟੀਆਂ ਤੇ ਇਹ ਸਕੀਮ ਲਾਗੂ ਨਹੀਂ ਹੋਵੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media