ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਸੈਫੀ ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ
ਪ੍ਰਬੰਧਕੀ ਬਲਾਕ ਦੇ ਸਾਹਮਣੇ ਹਰਦੀਪ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਲਗਭਗ ਹਰ ਵਰਗ ਦੇ ਕਰਮਚਾਰੀਆਂ ਨੇ ਭਾਗ ਲਿਆ।ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਬਲਵੀਰ ਸਿੰਘ ਗਰਚਾ ਨੇ ਪਿਛਲੇ ਸਾਲਾਂ ਵਿਚ ਕਰਵਾਏ ਕੰਮਾਂ ਦਾ ਵੇਰਵਾ ਦਿੱਤਾ, ਜਿਸ ਵਿਚ ਹੈਲਥ ਇਨਸ਼ੋਰੈਸ, ਐਡਮਨ ਬਲਾਕ ਨੂੰ ਰੈਨੋਵੇਟ ਕਰਨਾ, ਟੈਕਨੀਕਲ ਕਰਮਚਾਰੀਆਂ ਨੂੰ ਐਟ ਪਾਰ ਕਰਾਉਣਾ, ਮੁਢਲੀ ਤਨਖਾਹ ਤੇ ਰੈਗੂਲਰ ਕਰਮਚਾਰੀਆਂ ਨੂੰ ਘੱਟੋ ਘੱਟ 4900/- ਰੁਪਏ ਤੋਂ ਵਧਾ ਕੇ 7200/-/ 9200/- ਕਰਵਾਇਆ ‘ਸੀ’ ਕਲਾਸ ਕਰਮਚਾਰੀਆਂ ਦੇ 33% ਕੋਟੇ ਅਧੀਨ ਟੈਸਟ ਕਰਾਉਣ ਦੀ ਵਿਵਸਥਾ ਕਰਵਾਈ ਅਤੇ ਵੱਖ- ਵੱਖ ਅਸਾਮੀਆਂ ਦੇ ਗ੍ਰੇਡ-ਪੇ ਵਿਚ ਵਾਧਾ ਕੀਤਾ ਗਿਆ।ਇਸ ਤਰ੍ਹਾਂ ਜਿਹੜੇ ਕੰਮ ਦੀ ਕਾਰਵਾਈ ਚਲ ਰਹੀ ਹੈ ਉਨ੍ਹਾਂ ਬਾਰੇ ਸਕੱਤਰ ਗਰਚਾ ਨੇ ਕਿਹਾ ਕੀ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਨਵੀ ਪੈਨਸ਼ਨ ਸਕੀਮ ਨੂੰ 01-01-2004 ਦੀ ਬਜਾਏ 09/07/2012 ਨੂੰ ਮੰਨ ਦਿਆ ਅਡਾਪਟ ਕੀਤਾ ਜਾਵੇ; 35 ਕਰਮਚਾਰੀਆਂ ਨੂੰ ਦੁਬਾਰਾ ਰੈਗੂਲਰ ਕਰਾਉਣਾ, ਪ੍ਰੈਸ ਵਿਭਾਗ ਵਿਚ ਅਡਹਾਕ ਕਰਮਚਾਰੀਆਂ ਨੂੰ ਪੱਕੇ ਕਰਾਉਣਾ, ਐਡਮਨ ਬਲਾਕ ਨੂੰ ਏਅਰ ਕੂਲਰ / ਏਅਰ ਕੰਡੀਸ਼ਨ ਕਰਾਉਣਾ ਅਤੇ ਲਿਫਟ ਲਗਾਉਣੀ; ਪ੍ਰੈਸ ਵਿਭਾਗ, ਲਾਇਬ੍ਰੇਰੀ ਸਟਾਫ, ਬਿਜਲੀ ਵਿਭਾਗ, ਪਰੂਫ ਰੀਡਰ, ਟੈਲੀਫੋਨ ਅਪ੍ਰੇਟਰ, ਡਾਟਾ ਐਂਟਰੀ ਅਪ੍ਰੇਟਰ ਅਤੇ ਅਸਿਟੈਂਟ ਪ੍ਰੋਗਰਾਮਰ ਦੇ ਗ੍ਰੇਡ-ਪੇ ਨੂੰ ਸੋਧਣ ਬਾਰੇ; ਜੂਨੀਅਰ ਅਤੇ ਸੀਨੀਅਰ ਦੀ ਤਨਖਾਹ ਬਰਾਬਰ ਕਰਨ ਬਾਰੇ ਅਤੇ ਕੈਂਪਸ ਵਿਚ ਰਹਿ ਰਹੇ ਕਰਮਚਾਰੀਆਂ ਨੂੰ ਬਿਜਲੀ ਦੇ ਰੇਟ ਪਹਿਲਾ ਵਾਲੇ ਕਰਨ ਸਬੰਧੀ ਕੰਮ ਵਿਚਾਰ ਅਧੀਨ ਹਨ।
ਪ੍ਰਧਾਨਗੀ ਭਾਸ਼ਨ ਵਿਚ ਪ੍ਰਧਾਨ ਨਾਗਰਾ ਵਲੋਂ ਪ੍ਰਮੋਸ਼ਨਾ ਬਾਰੇ ਚਲ ਰਹੀ ਕਾਰਵਾਈ ਤੇ ਚਾਨਣਾ ਪਾਇਆ ਗਿਆ ਅਤੇ ਮਤਾ ਵੀ ਪਾਸ ਕੀਤਾ ਗਿਆ ਕਿ ਨਿਗਰਾਨਾਂ ਦੀਆਂ 8 ਅਸਾਮੀਆਂ ਫਰੀਜ਼ ਕਰਕੇ ਸਾਂਝੀ ਸੀਨੀਆਰਤਾ ਅਨੁਸਾਰ ਭਰ ਲਈਆ ਜਾਣ ਇਸ ਸਬੰਧ ਵਿਚ ਜਨਰਲ ਹਾਊਸ ਵਿਚ ਹਰੇਕ ਕਰਮਚਾਰੀ (ਸਾਰੇ ਵਰਗ) ਨੇ ਹਸਤਾਖਰ ਕਰਕੇ ਸਹਿਮਤੀ ਦਿੱਤੀ ਤੇ ਕਿਹਾ ਕਿ ਇਹ ਮਤਾ ਉੱਚ-ਅਧਿਕਾਰੀ ਦੇ ਧਿਆਨ ਵਿਚ ਲਿਆ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ ।
ਬਾਅਦ ਵਿਚ ਸਾਲ 2017-2018 ਦੀ ਚੋਣ ਸ਼ੈਡਿਊਲ ਜਾਰੀ ਕਰਦਿਆਂ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਵੋਟਰ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ ਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਮਿਤੀ 12 ਅਕਤੂਬਰ ਹੋਵੇਗੀ ਤੇ ਚੋਣ ਦੀ ਮਿਤੀ 24 ਅਕਤੂਬਰ ਦਿਨ ਮੰਗਲਵਾਰ ਹੋਵੇਗੀ। ਇਸ ਤੋ ਇਲਾਵਾ ਮਨਪ੍ਰੀਤ ਸਿੰਘ ਸੰਯੁਕਤ ਸਕੱਤਰ, ਭਗਵੰਤ ਸਿੰਘ, ਤੇਜਵੰਤ ਸਿੰਘ ਗਿੱਲ, ਹਰਪ੍ਰੀਤ ਸਿੰਘ, ਅਜਮੇਰ ਸਿੰਘ ਅਤੇ ਰਜਨੀਸ਼ ਕੁਮਾਰ ਨੇ ਜਨਰਲ ਹਾਊਸ ਨੂੰ ਸਬੋਧਨ ਕੀਤਾ। ਇਸ ਮੋਕੇ ਤੇ ਅਮਨ ਅਰੋੜਾ, ਗੁਰਧੀਰ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ ਨਰੇਸ਼ ਕੁਮਾਰ, ਮਨਪ੍ਰੀਤ ਸਿੰਘ, ਪਰਗਟ ਸਿੰਘ ਅਤੇ ਸੁਰਜੀਤ ਸਿੰਘ ਰੰਧਾਵਾ ਹਾਜਿਰ ਸਨ। ਰਿਟਰਨਿੰਗ ਅਫਸਰ ਦੀ ਨਿਯੁਕਤੀ ਬਾਰੇ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ।
ਐਸੋਸੀਏਸ਼ਨ ਵੱਲੋਂ ਆਏ ਕਰਮਚਾਰੀਆਂ ਦੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਸਾਲ 2017-18 ਦੀ ਚੋਣ ਵਿਚ ਵੱਧ-ਚੜ ਕੇ ਹਿਸਾ ਲੈਣ ਦੀ ਅਪੀਲ ਵੀ ਕੀਤੀ ਗਈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media