Tuesday, November 24, 2026

ਜਿਲਾ ਪੱਧਰੀ ਡਾਜਬਾਲ ਮੁਕਾਬਲੇ `ਚ ਭਸੌੜ ਜੋਨ ਮੋਹਰੀ

ਧੂਰੀ, 29 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ-ਕਹੇਰੂ ਵਿਖੇ 17, 19 ਸਾਲਾ ਲੜਕੇ ਤੇ ਸਾਲਾ ਲੜਕੀਆਂ ਦੇ PPN2909201701ਜ਼ਿਲਾ੍ ਪੱਧਰੀ ਡਾਜਬਾਲ ਮੁਕਾਬਲੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਦੀ ਅਗੁਵਾਈ ਹੇਠ ਕਰਵਾਏ ਗਏ ਜਿਸ ਦਾ ਉਦਘਾਟਨ ਪਰਗਟ ਸਿੰਘ ਸਰਪੰਚ ਕਹੇਰੂ ਨੇ ਕੀਤਾ।ਇਹਨਾਂ ਮੁਕਾਬਲਿਆਂ ਵਿੱਚ 19 ਸਾਲਾ ਲੜਕਿਆਂ ਵਿੱਚੋਂ ਭਸੌੜ ਜੋਨ ਦੀ ਟੀਮ ਨੇ ਪਹਿਲਾ ਸਥਾਨ ਅਤੇ ਸੁਨਾਮ ਜੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ 17 ਸਾਲਾ ਲੜਕਿਆਂ ਵਿਚੋਂ  ਦਿੜ੍ਹਬਾ ਜੋਨ ਪਹਿਲੇ ਅਤੇ ਸੰਗਰੂਰ ਜੋਨ ਦੂਜੇ ਸਥਾਨ ਤੇ ਜੇਤੂ ਰਿਹਾ।ਇਸੇ ਤਰਾਂ ਲੜਕੀਆਂ ਦੀ 19 ਸਾਲਾ ਟੀਮ ਵਿੱਚੋਂ ਕਾਤਰੋਂ ਜੋਨ ਪਹਿਲੇ ਅਤੇ ਸੁਨਾਮ ਜੋਨ ਦੂਜੇ ਸਥਾਨ ਤੇ ਰਿਹਾ ਅਤੇ 17 ਸਾਲਾ ਵਰਗ ਦੀਆਂ ਲੜਕੀਆਂ ਵਿੱਚੋਂ ਦਿੜ੍ਹਬਾ ਜੋਨ ਪਹਿਲੇ ਅਤੇ ਭਸੌੜ ਜੋਨ ਦੂਜੇ ਸਥਾਨ ਤੇ ਰਿਹਾ।ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਟੂਰਨਾਮੈਂਟ ਵਿੱਚ ਕੁਲਵੀਰ ਸਿੰਘ ਪੀ.ਟੀ.ਆਈ,ਦਵਿੰਦਰ ਸਿੰਘ ਲੈਕਚਰਾਰ, ਸੱਤਨਾਮ ਸਿੰਘ, ਅਮੰਗ ਸ਼ਰਮਾ, ਹਰਦੀਪ ਸਿੰਘ ਭੂਦਨ, ਵਿਕਾਸ ਕੁਮਾਰ, ਸਿੰਦਰਪਾਲ ਕੌਰ ਅਤੇ ਜਸਵਿੰਦਰ ਕੌਰ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply