Sunday, October 11, 2026

ਸੁਰਿੰਦਰ ਮੋਹਨ ਦਾ ਡੀ.ਐਸ.ਪੀ ਪੁਲਿਸ ਦੀ ਤਰੱਕੀ ਮਿਲਣ `ਤੇ ਜੱਦੀ ਪਿੰਡ ਬੰਬ `ਚ ਸਨਮਾਨ

ਸਮਰਾਲਾ, 29 ਸਤੰਬਰ  (ਪੰਜਾਬ ਪੋਸਟ- ਕੰਗ) – ਦੇਸ਼ ਵਿਦੇਸ਼ ਵਿੱਚ ਆਪਣੀ ਵਿਲੱਖਣ ਪਹਿਚਾਣ ਤੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਪਿੰਡ ਬੰਬ ਦੇ ਨਾਮਵਰ PPN2909201708ਪਰਿਵਾਰ ਦੇ ਹੋਣਹਾਰ ਸਪੁੱਤਰ ਸੁਰਿੰਦਰ ਮੋਹਨ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਡੀ.ਐਸ.ਪੀ ਵਜੋਂ ਤਰੱਕੀ ਮਿਲਣ `ਤੇ ਉਨਾਂ ਦਾ ਜੱਦੀ ਪਿੰਡ ਪਹੁੰਚਣ `ਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਬੰਬ, ਸਪੋਰਟਸ ਕਲੱਬ ਐਨ.ਆਰ.ਆਈ ਵੀਰਾਂ, ਸਮੁੱਚੇ ਨਗਰ ਨਿਵਾਸੀ ਅਤੇ ਇਲਾਕੇ ਦੇ ਮੋਹਤਬਰ ਪਤਵੰਤਿਆਂ ਨੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਸੁਰਿੰਦਰ ਮੋਹਨ ਬਹੁਤ ਹੀ ਕਾਬਲ ’ਤੇ ਇਮਾਨਦਾਰ ਪੁਲਿਸ ਅਧਿਕਾਰੀ ਹਨ, ਉਨਾਂ ਦੀ ਇਸੇ ਕਾਬਲੀਅਤ ਸਦਕਾ ਉੱਚ ਅਧਿਕਾਰੀਆਂ ਦਾ ਵੀ ਇਨਾਂ ਵਿੱਚ ਅਥਾਹ ਵਿਸ਼ਵਾਸ਼ ਤੇ ਸਤਿਕਾਰ ਹੈ। ਇਸ ਸਮੇਂ ਸਟੇਜ ਸੈਕਟਰੀ ਦੀ ਭੂਮਿਕਾ ਦਵਿੰਦਰ ਸਿੰਘ ਸੰਧੂ ਨੇ ਨਿਭਾਈ।ਸਨਮਾਨ ਸਮਾਰੋਹ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਸਰਪੰਚ, ਸੁਰਜੀਤ ਸਿੰਘ ਪੰਚ, ਕੁਲਵਿੰਦਰ ਸਿੰਘ ਸੰਧੂ ਪੰਚ, ਗੁਰਮੇਲ ਸਿੰਘ ਪੰਚ, ਸੂਰਤ ਸਿੰਘ, ਹਰਭਜਨ ਸਿੰਘ, ਹਰਮੁੱਖ ਸਿੰਘ ਸਾਰੇ ਸਾਬਕਾ ਪੰਚ, ਇਕਬਾਲ ਸਿੰਘ ਨੰਬਰਦਾਰ, ਨਾਜਰ ਸਿੰਘ ਨੰਬਰਦਾਰ, ਮੀਹਾਂ ਸਿੰਘ ਨੰਬਰਦਾਰ, ਅਮਰਜੀਤ ਸ਼ਰਮਾ ਰਿਟਾ. ਪੰਚਾਇਤ ਅਫਸਰ, ਲਾਭ ਸਿੰਘ ਸੰਧੂ ਰਿਟ. ਐਕਸੀਅਨ, ਬਲਜੋਰ ਸਿੰਘ ਸੰਧੂ, ਜਗਦੀਪ ਸਿੰਘ ਜੱਗੀ, ਦਵਿੰਦਰ ਸਿੰਘ ਸੰਧੂ, ਜਸਦੇਵ ਸਿੰਘ ਜੱਸਾ, ਜਿੰਮੀ ਸੰਧੂ, ਗੁਰਮੀਤ ਸਿੰਘ ਭੰਮਰਾ, ਰਣਜੀਤ ਸਿੰਘ ਡੀ.ਸੀ, ਮਾ. ਗੁਰਦੀਪ ਸਿੰਘ ਸੰਧੂ, ਹੁਸ਼ਿਆਰ ਸਿੰਘ, ਪਿਆਰਾ ਖਾਨ, ਜਗਰੂਪ ਸਿੰਘ, ਬਲਵਿੰਦਰ ਸਿੰਘ ਬੰਬ ਯੂਥ ਅਕਾਲੀ ਆਗੂ, ਕੁਲਦੀਪ ਸਿੰਘ ਸੰਧੂ ਪ੍ਰਧਾਨ, ਤਾਜ  ਖਾਨ, ਕੁਲਦੀਪ ਸਿੰਘ, ਖੇਮ ਰਾਜ ਹਾਜ਼ਿਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply