ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਕੰਗ) – ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮੁੱਚੇ
ਪੰਜਾਬ ਵਿੱਚ ਕਰਵਾਈ ਜਾ ਰਹੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਜੋ 01 ਅਕਤੂੁਬਰ ਦਿਨ ਐਤਵਾਰ ਨੂੰ ਪੂਰੇ ਪੰਜਾਬ ਵਿੱਚ ਲਈ ਜਾ ਰਹੀ ਹੈ, ਦੇ ਸਬੰਧ ਵਿੱਚ ਸਮਰਾਲਾ ਵਿਖੇ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਵਿਖੇ ਸਵੇਰੇ 9:30 ਵਜੇ ਲਈ ਜਾ ਰਹੀ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਾਈ ਕੋਹਾੜਾ ਦੇ ਮੀਡੀਆ ਅਤੇ ਪ੍ਰਕਾਸ਼ਕ ਵਿਭਾਗ ਦੇ ਮੁਖੀ ਦੀਪ ਦਿਲਬਰ ਨੇ ਦੱਸਿਆ ਕਿ ਸਮਰਾਲਾ ਸੈਂਟਰ ਵਿਖੇ ਲਈ ਜਾ ਪ੍ਰੀਖਿਆ ਲਈ ਸਮਰਾਲਾ ਇਲਾਕੇ ਦੀ ਵਿੱਦਿਆ ਨੂੰ ਸਮਰਪਿਤ ਸੰਸਥਾ ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਸਮੁੱਚੀ ਟੀਮ ਦਾ ਸਹਿਯੋਗ ਲਿਆ ਜਾ ਰਿਹਾ ਹੈ।ਪ੍ਰੀਖਿਆ ਵਿੱਚ ਕਰੀਬ 12 ਸਕੂਲਾਂ ਦੇ ਲਗਭਗ 100 ਦੇ ਕਰੀਬ 10ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਰਹੇ ਹਨ।ਇਸ ਪ੍ਰੀਖਿਆ ਲਈ ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ ) ਸੁਪਰਡੈਂਟ, ਪ੍ਰੋ. ਸੁੰਦਰਜੀਤ ਸਿੰਘ ਡਿਪਟੀ ਸੁਪਰਡੈਂਟ ਨਿਯੁਕਤ ਕੀਤੇ ਹਨ।ਇਨਾਂ ਤੋਂ ਇਲਾਵਾ ਮਾ. ਪੁਖਰਾਜ ਸਿੰਘ ਘੁਲਾਲ, ਮਨਜੀਤ ਸਿੰਘ ਮੁਤਿਓਂ, ਇੰਦਰਜੀਤ ਸਿੰਘ ਕੰਗ, ਸੰਤੋਖ ਸਿੰਘ ਕੋਟਾਲਾ, ਕਹਾਣੀਕਾਰ ਸੰਦੀਪ ਤਿਵਾੜੀ, ਜਗਦੇਵ ਮਕਸੂਦੜਾ ਸੁਪਰਵਾਈਜਰ ਨਿਯੁਕਤ ਕੀਤੇ ਗਏ।ਸਮੁੱਚੀ ਪ੍ਰੀਖਿਆ ਦੀ ਨਿਗਰਾਨੀ ਲੈਕ: ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਪਿ੍ਰੰਸੀਪਲ ਗੁਰਦੀਪ ਸਿੰਘ ਰਾਏ (ਸਟੇਟ ਐਵਾਰਡੀ), ਨਾਮਵਰ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਦਰਸ਼ਨ ਸਿੰਘ ਕੰਗ, ਦੀਪ ਦਿਲਬਰ, ਮਾ. ਤਰਲੋਚਨ ਸਮਰਾਲਾ ਕਰਨਗੇੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media