ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਕਾਰੀ ਕਾਲਜਾਂ, ਕਾਂਸਟੀਚੂਐਂਟ ਕਾਲਜਾਂ
ਅਤੇ ਐਸੋਸੀਏਟ ਇੰਸਟੀਚਿਊਟਸ ਦਾ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਗਿੱਧੇ ਦੇ ਮੁਕਾਬਲਿਆਂ ਨਾਲ ਸੰਪੰਨ ਹੋ ਗਿਆ।ਇਸ ਚਾਰ-ਦਿਨਾਂ ਮੇਲੇ ਵਿਚ ਸਬੰਧਤ ਕਾਲਜਾਂ ਦੇ ਵਿਦਿਆਰਥੀ-ਕਲਾਕਾਰਾਂ ਦੀਆਂ 23 ਟੀਮਾਂ ਨੇ ਵੱਖ-ਵੱਖ 32 ਸਭਿਆਚਾਰਕ ਆਈਟਮਾਂ ਵਿਚ ਭਾਗ ਲਿਆ।ਯੁਵਕ ਮੇਲੇ ਦਾ ਨਤੀਜਾ ਨਿਮਨ ਅਨੁਸਾਰ ਹੈ:
ਫਾਈਨਲ ਓਵਰਆਲ ਨਤੀਜਾ
‘ਏ’ ਡਿਵੀਜ਼ਨ
ਓਵਰਆਲ ਚੈਂਪੀਅਨ : ਸਰਕਾਰੀ ਕਾਲਜ, ਗੁਰਦਾਸਪੁਰ
ਰਨਰਜ਼ਅਪ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ
ਤੀਜੀ ਪੁਜੀਸ਼ਨ: ਐਸ.ਆਰ. ਸਰਕਾਰੀ ਕਾਲਜ ਇਸਤਰੀਆਂ, ਅੰਮ੍ਰਿਤਸਰ
‘ਬੀ’ਡਿਵੀਜ਼ਨ
ਓਵਰਆਲ ਚੈਂਪੀਅਨ: ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿਠੜਾ
ਰਨਰਜ਼ਅਪ: ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੁੰਗ
ਤੀਜੀ ਪੁਜੀਸ਼ਨ: ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ
ਐਸੋਸੀਏਟ ਇੰਸਟੀਚਿਊਟ ਡਿਵੀਜ਼ਨ
ਓਵਰਆਲ ਚੈਂਪੀਅਨ : ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮਨ, ਅੰਮ੍ਰਿਤਸਰ
ਰਨਰਜ਼ਅੱਪ: ਪੰਜਾਬ ਕਾਲਜ ਆਫ ਇੰਜੀਨਿਅਰਿੰਗ, ਜਲੰਧਰ
ਤੀਜੀ ਪੁਜੀਸ਼ਨ: ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ, ਸੀਚੇਂਵਾਲ
ਮੇਲੇ ਦੇ ਸਮਾਪਤੀ ਸਮਾਰੋੋਹ ਦੀ ਪ੍ਰਧਾਨਗੀ ਸ਼੍ਰੀ ਵਿਪਿਨ ਖੰਨਾ, ਪ੍ਰੋਵੀਡੈਂਟ ਫੰਡ ਕਮਿਸ਼ਨਰ, ਅੰਮ੍ਰਿਤਸਰ ਨੇ ਕੀਤੀ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਆਖਿਆ।ਵਿਪਿਨ ਖੰਨਾ ਨੇ ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀ ਜੀਵਨ ਵਿਚ ਟੀਮ ਵਰਕ ਅਤੇ ਅਨੁਸ਼ਾਸਨ ਦੀ ਭਾਵਨਾ ਭਰਦੇ ਹਨ।ਇਸ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਜਿਹੇ ਯੁਵਕ ਮੇਲਿਆਂ ਵਿਚ ਭਾਗ ਲੈਣਾ ਚਾਹੀਦਾ ਹੈ।
ਮੁੱਖ ਮਹਿਮਾਨ ਅਤੇ ਡਾ. ਜਗਜੀਤ ਕੌਰ ਨੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ। ਯੂਨੀਵਰਸਿਟੀ ਵੱਲੋਂ ਇਸ ਮੌਕੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media