ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੀ ਨੀਂਦ ਉਡਾਈ – ਰਵਿੰਦਰ ਭੱਲਾ
ਤਾਰਾਗੜ (ਪਠਾਨਕੋਟ), 29 ਸਤੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਦੇ
ਚੋਣ ਪ੍ਰਚਾਰ ਨੂੰ ਹੋਰ ਤੇਜ ਕਰਦਿਆਂ ਪਾਰਟੀ ਨੇ ਭੋਅ ਵਿਧਾਨ ਸਭਾ ਹਲਕਾ ਦੇ ਬਲਾਕ ਤਾਰਾਗੜ ‘ਚ ਅੱਜ ਚੋਣ ਦਫਤਰ ਖੋਲ ਦਿੱਤਾ ਹੈ।
ਇਸ ਮੌਕੇ ਪਾਰਟੀ ਦੇ ਜਿਲਾ ਪ੍ਰਧਾਨ ਰਵਿੰਦਰ ਭੱਲਾ ਨੇ ਸਥਾਨਕ ਵਰਕਰਾਂ ਅਤੇ ਵਲੰਟੀਅਰਾਂ ਵਲੋਂ ਮੇਜਰ ਜਨਰਲ ਖਜੂਰੀਆ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਦਿਨ ਰਾਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਲੰਟੀਅਰ ਪਾਰਟੀ ਦੀ ਰੀੜ ਦੀ ਹੱਡੀ ਹਨ।ਇਸੇ ਕਾਰਨ ਆਮ ਆਦਮੀ ਪਾਰਟੀ ਦੇ ਸਧਾਰਨ ਘਰਾਂ ਅਤੇ ਕਾਰੋਬਾਰਾਂ ਨਾਲ ਸੰਬੰਧਿਤ ਵਲੰਟੀਅਰਾਂ ਨੇ ਭਾਜਪਾ ਅਤੇ ਕਾਂਗਰਸ ਦੇ ਵੱਡੇ ਵੱਡੇ ਧਨਾਢਾਂ ਅਤੇ ਸ਼ਕਤੀਸ਼ਾਲੀ ਕਹਾਉਦੇ ਉਮੀਦਵਾਰਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ।
ਇਸ ਮੌਕੇ ਭੋਅ ਹਲਕੇ ਦੀ ਚੋਣ ਪ੍ਰਚਾਰ ਟੀਮ ਦੇ ਮੈਂਬਰ ਅਤੇ ਸੀਨੀਅਰ ਆਗੂ ਦੇਵ ਮਾਨ, ਡਾ. ਅਮਰਜੀਤ ਸਿੰਘ ਥਿੰਦ, ਬੱਬੂ ਨੀਲਕੰਠ, ਰਾਜਵੰਤ ਸਿੰਘ ਘੁੱਲੀ, ਲੋਕ ਇਨਸਾਫ ਪਾਰਟੀ ਦੇ ਨੇਤਾ ਜਸਵੰਤ ਸਿੰਘ ਗੱਜਣਮਾਜਰਾ, ਜਥੇਦਾਰ ਨਾਰੰਗ ਸਿੰਘ ਲਾਡੇਵਾਲ, ਸੁਖਪਾਲ ਸਿੰਘ, ਆਪ ਦੇ ਤਾਰਾਗੜ ਬਲਾਕ ਦੇ ਪ੍ਰਧਾਨ ਰਾਜੇਸ਼ ਕੁਮਾਰ ਰਾਜੂ, ਜਿਲਾ ਜਨਰਲ ਸਕੱਤਰ ਠਾਕੁਰ ਮਨੋਹਰ ਅਤੇ ਮਾਸਟਰ ਅਵਤਾਰ ਸਿੰਘ ਹੈਬੋਵਾਲ ਸਮੇਤ ਹੋਰ ਸਥਾਨਕ ਆਗੂ ਅਤੇ ਵਲੰਟੀਅਰ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media