Wednesday, July 8, 2026

ਕੇਂਦਰ ਦੀ ਐਨ.ਡੀ.ਏ ਤੇ ਯੂੂ.ਪੀ.ਏ ਸਰਕਾਰ ਸਮੇਂ ਹੀ ਪੰਜਾਬ `ਚ ਇੰਡਸਟਰੀ, ਕਿਸਾਨ ਮਜਦੂਰ ਤੇ ਛੋਟਾ ਵਪਾਰੀ ਫੇਲ ਹੋਇਆ

ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਤੇ ਹਲਕਾ Baljinder Kaur Aapਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਤੇ ਅਕਾਲੀ ਦਲ ਬੀ.ਜੇ.ਪੀ ਗਠਜੋੜ  ਤੋਂ ਗੁਰਦਾਸਪੁਰ ਦੇ ਵੋਟਰ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਸਮੇਂ ਸਮੇਂ ਤੇ ਕੀਤੀ ਬੇਇਨਸਾਫੀ ਦਾ ਜਿਮਨੀ ਚੋਣ ਵਿੱਚ ਹਿਸਾਬ ਜਰੂਰ ਲੈਣਗੇ ਕਿਉਕਿ ਕੇਂਦਰ ਦੀ ਐਨ.ਡੀ.ਏ ਸਰਕਾਰ ਤੇ ਕੇਂਦਰ ਦੀ ਯੂ.ਪੀ.ਏ ਸਰਕਾਰ ਸਮੇਂ ਹੀ ਪੰਜਾਬ ਵਿੱਚ ਇੰਡਸਟਰੀ ਕਿਸਾਨ ਮਜਦੂਰ ਤੇ ਛੋਟਾ ਵਪਾਰੀ ਫੇਲ ਹੋਇਆ ਹੈ।ਪ੍ਰਧਾਨ ਮੰਤਰੀ ਅਟਲ ਬਹਾਰੀ ਵਾਜਪਾਈ ਦੇ ਗਲਤ ਫੈਸਲਿਆਂ ਜਿਵੇਂ ਕਿ ਪੰਜਾਬ ਦੀ ਇੰਡਸਟਰੀ ਵਿਰੋਧੀ ਫੈਸਲਾ 2003 ਵਿੱਚ ਤਿੰਨ ਸੂਬਿਆਂ ਨੂੰ ਇੰਡਸਟਰੀ ਤੇ ਲੱਗਣ ਵਾਲੇ ਟੈਕਸ ਕਾਰਨ ਧਾਲੀਵਾਲ ਬਟਾਲਾ ਤੇ ਹੋਰ ਆਸਪਾਸ ਦੀ ਇੰਡਸਟਰੀ ਫੇਲ ਹੋਈ ਹੈ।ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪਵੇਗਾ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਹੁਣ ਫਿਰ ਵਧਾ ਕੇ 2017ਤੋਂ ਅਗੇ 2027 ਤੱਕ ਤਿੰਨ ਸੂਿਬਆਂ ਨੂੰ ਛੋਟ ਦੇਣ ਕਾਰਨ ਪੰਜਾਬ ਦੀ ਇੰਡਸਟਰੀ ਨਾਲ ਹੁਣ ਫਿਰ ਬੇਇਨਸਾਫੀ ਕੀਤੀ ਹੈ।ਜਦੋ  ਕੇਂਦਰ ਦੀ ਐਨ.ਡੀ.ਏ ਸਰਕਾਰ ਦੀ ਅਗਵਾਈ ਮਾਨਯੋਗ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦਕਰਦੇ ਸਨ।ਉਸ ਸਮੇਂ ਸੁਖਬੀਰ ਸਿੰਘ ਬਾਦਲ ਕੇਂਦਰੀ ਉਦਯੋਗ ਰਾਜ ਮੰਤਰੀ ਸੀ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਕੈਬਨਿਟ ਮੰਤਰੀ ਸੀ ਹੋਰ ਤਾਂ ਹੋਰ ਢੀਂਡਸਾ ਦੇ ਤਾਂ ਦਸਖਤ ਸਾਰੇ ਫੈਸਲਿਆਂ `ਤੇ ਹੁੰਦੇ ਸਨ।
ਸਾਲ 2003 ਵਿੱਚ ਪੰਜਾਬ ਦੀ ਇੰਡਸਟਰੀ ਨੂੰ ਫੈਲ ਕਰਨ ਵਾਸਤੇ ਕੇਂਦਰ ਦੀ ਐਨ ਡੀ ਏ ਸਰਕਾਰ ਨੇ ਸਰੱਹਦੀ ਸੂਬਿਆਂ ਦਾ ਬਹਾਨਾ ਬਣਾ ਕੇ ਤਿੰਨ ਸੂਬਿਆਂ ਜਿੰਨਾਂ ਵਿੱਚ  ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਨੂੰ ਟੈਕਸ ਵਿੱਚ ਮਾਫੀ ਦੇ ਦਿਤੀ ਸੀ।ਬਲਕਿ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਪੰਜਾਬ ਦਾ ਪਖ ਵੀ ਰੱਖਣਾ ਚਾਹੀਦਾ ਸੀ ਕਿ ਪੰਜਾਬ ਵੀ ਇਕ ਸਰਹੱਦੀ ਸੂਬਾ ਹੈ।ਇਸ ਨੂੰ ਵੀ ਦੂਜੇ ਤਿੰਨਾਂ ਸੂਬਿਆਂ ਦੀ ਤਰਾਂ ਟੈਕਸ ਮਾਫੀ ਯੋਜਨਾ ਵਿੱਚ ਸ਼ਾਮਲ ਕੀਤੇ ਜਾਵੇ।ਕਿੳਂੁਕਿ ਭਾਰਤ ਨੇ ਅੱਜ ਤੱਕ ਜਿੰਨੀਆਂ ਲੜਾਈਆਂ ਲੜੀਆਂ ਹਨ।ਉਸ ਵਿਚ ਪੰਜਾਬ ਦਾ ਨੁਕਸਾਨ ਹੀ ਸਭ ਤੋ ਵੱਧ ਹੋਇਆ ਹੈ, ਪਰ ਸਾਡੇ ਪੰਜਾਬ ਦੇ ਦੋਹੇ ਮੰਤਰੀ ਮੂਕ ਦਰਸਕਾਂ ਦੀ ਤਰਾਂ ਹੀ ਜਿੰਮੇਵਾਰੀ ਨਿਭਾਉਂਦੇ ਰਹੇ।ਇਸ ਲਈ ਸੁਖਬੀਰ ਸਿੰਘ ਬਾਦਲ ਹੁਣ ਵੀ ਜੇਕਰ ਸੱਚੇ ਦਿਲੋਂ ਪੰਜਾਬ ਦੀ ਇੰਡਸਟਰੀ ਵਪਾਰੀ ਵਰਗ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿਖ ਬਾਰੇ ਸੋਚਦੇ ਹਨ ਤਾਂ ਕੇਂਦਰ ਦੀ ਐਨ.ਡੀ.ਏ ਸਰਕਾਰ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰਦੇ ਹਨ।ਜਿਸ ਵਿਚ ਬੀਬਾ ਹਰਸਮਿਰਤ ਕੌਰ ਬਾਦਲ ਕੇਂਦਰੀ ਕੈਬਨਟਿ ਮੰਤਰੀ ਹਨ ਤੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਪੰਜਾਬ ਨੂੰ ਵੀ ਦੂਸਰੇ ਤਿੰਨਾਂ ਸੂਬਿਆਂ ਦੀ ਤਰਾਂ ਟੈਕਸ ਮਾਫ ਕਰਾਉਣ ਜੇਕਰ ਮੋਦੀ ਟੈਕਸ ਨਹੀ ਮਾਫ ਕਰਦੇ ਤਾਂ ਬੀਬਾ ਹਰਸਮਿਰਤ ਕੌਰ ਬਾਦਲ ਨੂੰ ਕੇਂਦਰ ਵਿਚੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਬੀ.ਜੇ.ਪੀ ਅਕਾਲੀ ਦਲ ਗਠਜੋੜ ਨੂੰ ਭੰਗ ਕਰ ਦੇਣਾ ਚਾਹੀਦਾ ਹੈ।ਇਸ ਲਈ ਸੁਖਬੀਰ ਬਾਦਲ ਜੇ ਕਿਸੇ ਵੀ ਗੱਲ `ਤੇ ਅਮਲ ਨਹੀ ਕਰਦੇ ਤਾਂ ਸਮਝਿਆ ਜਾਵੇਗਾ ਕਿ ਸੁਖਬੀਰ ਇਕੱਲਾ ਨਾ ਸਮਝੀ ਵਾਲੇ ਬਿਆਨ ਦੇਣਾ ਜਾਣਦੇ ਹਨ, ਪਰ ਪੰਜਾਬ ਦੇ ਇਤਹਾਸ ਵਿਚ ਇਹਨਾਂ ਲੀਡਰਾਂ ਨੂੰ ਇੰਡਸਟਰੀ ਵਪਾਰੀ ਅਤੇ ਪੰਜਾਬ ਦੇ ਨੋਜਵਾਨ ਵਰੋਧੀ ਲੀਡਰਾਂ ਵਿੱਚ ਨਾ ਗਿਣਿਆ ਜਾਵੇਗਾ ਅਤੇ ਜਿਹੜੇ ਪੰਜਾਬ ਵਿੱਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ ਅਤੇ ਇੰਡਸਟਰੀ ਬੰਦ ਹੋ ਗਈ ਅਤੇ ਵਪਾਰ ਫੇਲ ਹੋ ਗਿਆ ਉਹ ਇਹਨਾਂ ਨੂੰ ਕਦੇ ਮਾਫ ਨਹੀ ਕਰਨਗੇੇ।ਇਸ ਮੌਕੇ ਸਾਬਕਾ ਸਰਪੰਚ ਨਛੱਤਰ ਸਿੰਘ ਦਾਨ ਸਿੰਘ ਵਾਲਾ ਵੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply