Friday, March 20, 2026

ਦਿੱਲੀ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਫਿਰ ਰਾਣਾ ਦੇ ਹਵਾਲੇ

ਨਵੇਂ ਚੁਣੇ ਮੈਂਬਰਾਂ ਨੂੰ ਦਿੱਲੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧ ਦੀ ਸੌਂਪੀ ਜਿੰਮੇਵਾਰੀ
ਨਵੀਂ ਦਿੱਲੀ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੀਆਂ ਨਵੀਂਆਂ ਕਮੇਟੀਆਂ ਕਮੇਟੀ ਪ੍ਰਧਾਨ paramjeet-singh-rana-1ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਥਾਪ ਦਿੱਤੀਆਂ ਗਈਆਂ ਹਨ। ਵਿੱਦਿਅਕ ਅਦਾਰਿਆਂ ਦੇ ਨਾਲ ਹੀ ਕਮੇਟੀ ਦੀ ਮੁੱਢਲੀ ਇਕਾਈ ਧਰਮ ਪ੍ਰਚਾਰ ਕਮੇਟੀ ਦੀ ਕਮਾਨ ’ਚ ਵੀ ਬਦਲਾਵ ਕੀਤਾ ਗਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਮੇਟੀ ਮੈਂਬਰ ਅਤੇ ਨਿਗਮ ਪਾਰਸ਼ਦ ਪਰਮਜੀਤ ਸਿੰਘ ਰਾਣਾ ਨੂੰ ਕਮੇਟੀ ਵੱਲੋਂ ਦੋਬਾਰਾ ਤੋਂ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੀ ਜਾਣਕਾਰੀ ਦਿੱਤੀ ਹੈ। ਜਦਕਿ ਸੀਨੀਅਰ ਅਕਾਲੀ ਆਗੂ ਕੁਲਮੋਹਨ ਸਿੰਘ ਨੂੰ ਦੋਬਾਰਾ ਤੋਂ ਕਮੇਟੀ ਦਾ ਮੁਖ ਸਲਾਹਕਾਰ ਥਾਪਿਆ ਗਿਆ ਹੈ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਢੱਕਾ ਧੀਰਪੁਰ ਸਕੂਲ ਦਾ ਚੇਅਰਮੈਨ ਵਿਕਰਮ ਸਿੰਘ ਰੋਹਿਣੀ ਤੇ ਮੈਨੇਜਰ ਰਮਿੰਦਰ ਸਿੰਘ ਸਵੀਟਾ, ਨਿਹਾਲ ਵਿਹਾਰ ਚੇਅਰਮੈਨ ਸਵਰਨ ਸਿੰਘ ਬਰਾੜ ਤੇ ਮੈਨੇਜਰ ਨਿਸ਼ਾਨ ਸਿੰਘ ਮਾਨ, ਪੰਜਾਬੀ ਬਾਗ ਚੇਅਰਮੈਨ ਸਰਵਜੀਤ ਸਿੰਘ ਵਿਰਕ ਤੇ ਮੈਨੇਜਰ ਮਨਜੀਤ ਸਿੰਘ ਔਲਖ, ਨਾਨਕ ਪਿਆਊ ਚੇਅਰਮੈਨ ਹਰਵਿੰਦਰ ਸਿੰਘ ਕੇ.ਪੀ ਤੇ ਮੈਨੇਜਰ ਮਨਮੋਹਨ ਸਿੰਘ ਵਿਕਾਸਪੁਰੀ, ਕਾਲਕਾ ਜੀ ਚੇਅਰਮੈਨ ਹਰਦੇਵ ਸਿੰਘ ਧਨੋਵਾ, ਮੈਨੇਜਰ ਸਿਮਰਤ ਸਿੰਘ ਸਾਹਨੀ, ਤਿਲਕ ਨਗਰ ਚੇਅਰਮੈਨ ਜਗਦੀਪ ਸਿੰਘ ਕਾਹਲੋ ਤੇ ਮੈਨੇਜਰ ਹਰਜੀਤ ਸਿੰਘ ਪੱਪਾ, ਫਤਹਿ ਨਗਰ ਚੇਅਰਮੈਨ ਮਨਮੋਹਨ ਸਿੰਘ ਜੌਲੀ ਤੇ ਮੈਨੇਜਰ ਹਰਜਿੰਦਰ ਸਿੰਘ, ਵਸੰਤ ਵਿਹਾਰ ਚੇਅਰਮੈਨ ਓਂਕਾਰ ਸਿੰਘ ਥਾਪਰ ਤੇ ਮੈਨੇਜਰ ਸੁਪ੍ਰੀਤ ਕੌਰ, ਹੇਮਕੁੰਟ ਕਾਲੋਨੀ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਤੇ ਮੈਨੇਜਰ ਓਂਕਾਰ ਸਿੰਘ ਰਾਜਾ ਅਤੇ ਇੰਡੀਆ ਗੇਟ ਚੇਅਰਮੈਨ ਬਲਬੀਰ ਸਿੰਘ ਕੋਹਲੀ ਤੇ ਮੈਨੇਜਰ ਕੁਲਮੋਹਨ ਸਿੰਘ ਨੂੰ ਥਾਪਿਆ ਗਿਆ ਹੈ।
ਉਚ ਵਿੱਦਿਅਕ ਅਦਾਰਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਨਾਨਕ ਪਿਆਊ ਇੰਸਟੀਟਿਊਟ ਚੇਅਰਮੈਨ ਮਹਿੰਦਰਪਾਲ ਸਿੰਘ ਚੱਢਾ ਤੇ ਮੈਨੇਜਰ ਜਸਬੀਰ ਸਿੰਘ ਜੱਸੀ, ਪੌਲੀਟੈਕਨੀਕ ਵਸੰਤ ਵਿਹਾਰ ਚੇਅਰਮੈਨ ਅਵਤਾਰ ਸਿੰਘ ਹਿਤ ਤੇ ਮੈਨੇਜਰ ਗੁਰਵਿੰਦਰ ਪਾਲ ਸਿੰਘ, ਗੁਰੂ ਰਾਮਦਾਸ ਕਾਲਜ ਲੋਨੀ ਰੋਡ ਚੇਅਰਮੈਨ ਹਰਵਿੰਦਰ ਪਾਲ ਸਿੰਘ ਤੇ ਮੈਨੇਜਰ ਐਲ.ਐਸ ਬਾਜਵਾ, ਜੀ.ਟੀ.ਬੀ.ਆਈ.ਟੀ ਰਾਜੋਰੀ ਗਾਰਡਨ ਚੇਅਰਮੈਨ ਅਵਤਾਰ ਸਿੰਘ ਹਿਤ ਤੇ ਮੈਨੇਜਰ ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਹਰਿਗੋਬਿੰਦ ਐਨਕਲੇਵ ਇੰਸਟੀਟਿਯੂਟ ਚੇਅਰਮੈਨ ਜਤਿੰਦਰ ਸਿੰਘ ਸ਼ੰਟੀ ਤੇ ਮੈਨੇਜਰ ਤ੍ਰਿਲੋਚਨ ਸਿੰਘ ਮੰਕੂ ਨੂੰ ਬਣਾਇਆ ਗਿਆ ਹੈ।
ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸੀਸ ਗੰਜ ਸਾਹਿਬ ਸਕੂਲ ਚੇਅਰਮੈਨ ਅਮਰਜੀਤ ਸਿੰਘ ਪਿੰਕੀ ਤੇ ਮੈਨੇਜਰ ਰਾਜਾ ਬਲਦੀਪ ਸਿੰਘ, ਦੇਵ ਨਗਰ ਲੜਕੀਆਂ ਦਾ ਸਕੂਲ ਚੇਅਰਮੈਨ ਦਲਜੀਤ ਸਿੰਘ ਸਰਨਾ ਤੇ ਮੈਨੇਜਰ ਬੀਬੀ ਰਣਜੀਤ ਕੌਰ ਅਤੇ ਦੇਵਨਗਰ ਲੜਕਿਆਂ ਦਾ ਸਕੂਲ ਚੇਅਰਮੈਨ ਚਮਨ ਸਿੰਘ ਤੇ ਮੈਨੇਜਰ ਸਤਬੀਰ ਸਿੰਘ ਗਗਨ ਨੂੰ ਜਿੰਮੇਵਾਰੀ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply