Saturday, September 5, 2026

ਜਿਲਾ ਪ੍ਰਸਾਸ਼ਨ ਨੇ ਮਹਾਤਮਾ ਗਾਂਧੀ ਨੂੰ ਕੀਤਾ ਯਾਦ

ਅੰਮਿ੍ਤਸਰ, 2 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਪ੍ਰਸ਼ਾਸਨ ਦੇ ਸਮੂਹ ਅਫ਼ਸਰਾਂ/ਮੁਲਾਜ਼ਮਾਂ ਨੇ ਅੱਜ ਕੰਪਨੀ ਬਾਗ ਵਿਖੇ ਸਹਾਇਕ ਕਮਿਸ਼ਨਰ PPN0210201707ਸ਼ਕਾਇਤਾਂ ਮੈਡਮ ਅਲਕਾ ਕਾਲੀਆ ਦੀ  ਅਗਵਾਈ ਹੇਠ ਭਰਵੀਂ ਇੱਕਤਰਤਾ ਕਰਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਉਨਾਂ ਨੂੰ ਯਾਦ ਕੀਤਾ ਗਿਆ।ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨਾਂ ਵੱਲੋਂ ਦਰਸਾਏ ਰਾਹ ’ਤੇ ਚੱਲਣ ਦਾ ਅਹਿਦ ਲੈਂਦਿਆਂ ਪ੍ਰਣ ਕੀਤਾ ਕਿ ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਆਪਣਾ ਪੂਰਾ ਸ਼ਹਿਯੋਗ ਦੇਣਗੇ।
ਮੈਡਮ ਕਾਲੀਆ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦਾ ਸੰਕਲਪ ਲਈਏ।ਉਨਾਂ ਇਸ ਮੌਕੇ ਸਮੂਹ ਲੋਕਾਂ ਨੂੰ ਸੁੰਹ ਚੁਕਾਈ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਣਗੇ।ਮੈਡਮ ਕਾਲੀਆ ਨੇ ਕੰਪਨੀ ਬਾਗ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਮੂਹ ਹਾਜਰੀਨ ਦੇ ਨਾਲ ਮਿਲ ਕੇ ਸਾਫ ਸਫਾਈ ਕੀਤੀ।ਉਨਾਂ ਨੇ ਦੱਸਿਆ ਕਿ ਸਵੱਛ ਮਿਸ਼ਨ ਤਹਿਤ ਅੰਮਿ੍ਰਤਸਰ ਦਾ ਸਫਾਈ ਮਿਸ਼ਨ ਪੱਖੋ ਪਹਿਲਾਂ 386 ਵਾਂ ਸਥਾਨ ਤੇ ਸੀ ਜੋ ਹੁਣ 211 ਵੇ ਸਥਾਨ ਤੇ ਆ ਗਿਆ ਹੈ।ਉਨਾਂ ਕਿਹਾ ਕਿ ੂੰ ਉਮੀਦ ਹੈ ਕਿ ਇਸੇ ਤਰਾਂ ਹੀ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਿਆਵਲ ਭਰਪੂਰ ਬਣਾ ਕੇ ਇਸ ਦੀ ਰਂੈਕਿੰਗ ਨੂੰ ਹੋਰ ਉਪਰ ਲੈ ਜਾਣਗੇ।
ਇਸ ਮੌਕੇ ਡਾ: ਰਾਜੂ ਚੋਹਾਨ ਸਿਹਤ ਅਧਿਕਾਰੀ ਨਗਰ ਨਿਗਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਥਾਵਾਂ ਤੇ ਹੀ ਕੂੜਾ ਸੁੱਟਣ ਤਾਂ ਜੋ ਸ਼ਹਿਰ ਨੂੰ ਗੰਦਲਾ ਹੋਣ ਤੋ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਸ਼ਹਿਰ ਸਾਫ ਸੁਥਰਾ ਹੋਵੇਗਾ ਅਤੇ ਬਿਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਵੀ ਘੱਟ ਰਹੇਗਾ।ਉਨਾਂ ਦੱਸਿਆ ਕਿ ਨਗਰ ਨਿਗਮ ਦੇ ਕਰਮਚਾਰੀ ਆਪਣੀ ਪੂਰੀ ਤਨਦੇਹੀ ਦੇ ਨਾਲ ਸ਼ਹਿਰ ਵਿਚੋ ਗੰਦਗੀ ਨੂੰ ਸਾਫ ਕਰਨ ਲਈ ਘਰ ਘਰ ਤੋ ਕੂੜਾ ਚੁਕਣ ਦੀ ਮੁਹਿੰਮ ਵਿਚ ਅਹਿਮ ਯੋਗਦਾਨ ਪਾ ਰਹੇ ਹਨ।ਇਸ ਮੌਕੇ ਜ਼ਿਲਾ੍ਰ ਪਸ਼ਾਸ਼ਨ ਦੇ ਅਧਿਕਾਰੀਆਂ/ਕਰਮਚਾਰੀਆਂ ਤੋ ਇਲਾਵਾ ਵਾਇਸ ਆਫ ਅੰਮਿ੍ਰਤਸਰ ਦੇ ਮੈਡਮ ਇੰਦੂ ਅਰੋੜਾ, ਗੋਰਵ ਅਰੋੜਾ ਸਮੇਤ ਕਈ ਨੁਮਾਇਦੇ ਸ਼ਾਮਲ ਹੋਏ।

Check Also

ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਜਿਲ੍ਹਾ ਪੱਧਰੀ ਵਰਕਸ਼ਾਪ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਦੀਆਂ ਲੋਕ ਭਲਾਈ …

Leave a Reply