Sunday, September 27, 2026

ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੀ ਜੋਨ ਖੇਡਾਂ `ਚ ਸਰਦਾਰੀ ਬਰਕਰਾਰ

 ਸਮਰਾਲਾ, 2 ਅਕਤੂਬਰ (ਪੰਜਾਬ ਪੋਟ- ਕੰਗ) – ਬੀਤੇ ਦਿਨੀਂ ਹੋਈਆਂ ਜੋਨ ਪੱਧਰ ਦੀਆਂ ਸਰਕਾਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਇੱਕ ਫਿਰ ਸਰਕਾਰੀ ਪ੍ਰਾਇਮਰੀ PPN0210201708ਸਕੂਲ ਕੋਟਾਲਾ ਦੇ ਵਿਦਿਆਰਥੀ ਛਾਏ ਰਹੇ।ਇਸੇ ਸਬੰਧ ਵਿੱਚ ਜੋਨ ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਵਿੱਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਸਨਮਾਨਿਤ ਕੀਤਾ ਗਿਆ।ਜੋਨਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਖੋ-ਖੋ ਲੜਕੇ, ਖੋ-ਖੋ ਲੜਕੀਆਂ, ਫੁੱਟਬਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 100 ਮੀ. ਅਤੇ 200 ਮੀ. ਰੇਸ ਲੜਕੀਆਂ ਵਿੱਚ ਕਿਰਨਦੀਪ ਕੌਰ ਕੋਟਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। 400 ਮੀ. ਦੌੜ ਵਿੱਚ ਲਖਨ ਨੇ ਦੂਸਰਾ ਸਥਾਨ ਹਾਸਲ ਕੀਤਾ।ਰਿਲੇਅ ਦੌੜ ਲੜਕੇ ਅਤੇ ਲੜਕੀਆਂ ਵਿੱਚ ਪਹਿਲਾ ਸਥਾਨ ਵੀ ਕੋਟਾਲਾ ਸਕੂਲ ਦੇ ਹਿੱਸੇ ਆਇਆ।ਇਹਨਾਂ ਜੇਤੂ ਵਿਦਿਆਰਥੀਆਂ ਨੂੰ ਹਰਨੇਕ ਸਿੰਘ ਸਾਬਕਾ ਪੰਚ, ਸੰਤੋਖ ਸਿੰਘ ਐਸ. ਐਸ. ਸੀ ਚੇਅਰਮੈਨ, ਹਰਜੀਤ ਸਿੰਘ (ਸਟੇਟ ਅਵਾਰਡੀ), ਬਲਵਿੰਦਰ ਸਿੰਘ ਅਤੇ ਪੀ.ਟੀ.ਏ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਬਿੰਦੂ, ਮੈਡਮ ਕੁਲਵਿੰਦਰ ਕੌਰ ਵੀ ਹਾਜ਼ਰ ਸਨ।ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply