ਸੜਕ ਦੀ ਬੁਰੀ ਹਾਲਤ ਬਾਰੇ ਪਹਿਲਾਂ ਅਖਬਾਰਾਂ `ਚ ਹੀ ਕੀਤਾ ਗਿਆ ਸੀ ਸੁਚੇਤ
ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ ਪਿੰਡ ਸੂਰੋਪੱਡਾ ਕੋਲ ਸੜਕ ਦੇ ਕੁੱਝ ਹਿੱਸੇ
ਦੀ ਖਰਾਬ ਹਾਲਤ ਦਾ ਖਮਿਆਜ਼ਾ ਬੀਤੇ ਕੱਲ ਸਕੋਡਾਂ ਓਕਟਿਵਾ ਕਾਰ ਨੰਬਰ ਪੀ.ਬੀ.02-ਬੀ.ਐਚ-3966 ‘ਤੇ ਅੰਮ੍ਰਿਤਸਰ ਤੋਂ ਆ ਰਹੇ ਕਾਰ ਚਾਲਕ ਨੂੰ ਭੁਗਤਣਾ ਪੈ ਗਿਆ।ਸੂਰੋ ਪੱਡਾ ਕੋਲ ਸੜਕ ਵਿੱਚ ਪਏ ਡੂੰਘੇ ਟੋਇਆ ‘ਚ ਵੱਜਣ ਨਾਲ ਡਰਾਇਵਰ ਦਾ ਕਾਰ ਤੋਂ ਸੰਤੁਲਣ ਵਿਗੜ ਗਿਆ।ਜਿਸ ਤੋਂ ਬਾਅਦ ਤੇਜ਼ ਰਫਤਾਰ ਕਾਰ ਪਹਿਲਾ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਵੱਜੀ ਤੇ ਫੇਰ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ।ਹਾਦਸੇ ਦੌਰਾਨ ਭਾਵੇਂ ਜਾਨੀ ਨੁੁੁਕਸਾਨ ਹੋਣੋ ਬੱਚ ਗਿਆ, ਪਰ ਫਿਰ ਵੀ ਕਾਰ ‘ਚ ਸਵਾਰ ਦੋ ਵਿਅਕਤੀਆਂ ਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ, ਜਿੰਨ੍ਹਾਂ ਨੂੰ ਫੌਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।ਜਖਮੀਆਂ ਹੋਏ ਮੋਟਸਾਈਕਲ ਸਵਾਰ ਦੀ ਪਛਾਣ ਹੀਰਾ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਭਿੱਟੇਵਿੰਡ ਤੇ ਕਾਰ ‘ਚ ਸਵਾਰ ਦੋ ਵਿਅਕਤੀਆਂ ਚੋਂ ਇੱਕ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ,ਜ ਦੋਂ ਕਿ ਦੂਸਰੇ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ ਪਿੰਡ ਸੂਰੋਪੱਡਾ ਕੋਲ 500 ਮੀਟਰ ਦੇ ਕਰੀਬ ਸੜਕ ਦੀ ਹਾਲਤ ਬਹੁਤ ਖਰਾਬ ਹੈ ਤੇ ਡੂੰਘੇ ਟੋਏ ਪਏ ਹੋਏ ਹਨ।ਇਸ ਤੋਂ ਇਲਾਵਾ ਸੜਕ ‘ਚ ਬਣੀ ਇੱਕ ਪੁਲੀ ਦੇ ਬਹਿਣ ਕਾਰਨ ਵੀ ਕਾਫੀ ਵੱਡਾ ਟੋਇਆ ਪੈ ਚੁੱਕਾ ਹੈ,ਜਿਸ ਨੂੰ ਆਸ ਪਾਸ ਰਹਿਣ ਵਾਲੇ ਲੋਕ ਕਈ ਵਾਰ ਮਿੱਟੀ ‘ਤੇ ਰੋੜਿਆਂਨਾਲ ਭਰ ਚੁੱਕੇ ਹਨ, ਪਰ ਸਬੰਧਤ ਮਹਿਕਮੇ ਵੱਲੋਂ ਕਈ ਗੰਭੀਰਤਾਂ ਨਹੀਂ ਦਿਖਾਈ ਜਾ ਰਹੀ।ਜਦੋਂ ਕਿ ਇੱਥੋਂ ਦਿਨ ਰਾਤ ਭਾਰੀ ਆਵਾਜਾਈ ਦੇ ਗੁਜ਼ਰਨ ਤੋਂ ਇਲਾਵਾ ਕਈ ਸਕੂਲੀ ਬੱਸਾਂ ਦਾ ਵੀ ਬਹੁਤ ਆਉਣਾ ਜਾਣਾ ਹੁੰਦਾ ਹੈ।ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਮਹਿਕਮੇ ਨੇ ਸਮੇਂ ਸਿਰ ਕੋਈ ਸੰਜ਼ੀਦਗੀ ਨਾ ਦਿਖਾਈ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਲਈ ਫਿਰ ਮਹਿਕਮਾ ਹੀ ਜਿੰਮੇਵਾਰ ਹੋਏਗਾ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media