ਅੰਮਿ੍ਤਸਰ, 2 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਰਾਇਟਰਜ਼ ਕੋਆਪਰੇਟਿਵ ਸੁਸਾਇਟੀ ਅੰਮਿ੍ਰਤਸਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ
ਲੁਧਿਆਣਾ ਅਤੇ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਸਹਿਯੋਗ ਨਾਲ ਸ਼ਾਇਰਾ ਸਿਮਰਜੀਤ ਕੌਰ ਸਿਮਰ ਦੀ ਪਲੇਠੀ ਕਾਵਿ ਪੁਸਤਕ ‘ਅੰਬਰ ਉਡਾਰੀਲੂ’ ਦਾ ਲੋਕ ਅਰਪਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਰਿਟਾ. ਬਿ੍ਰਗੇਡੀਅਰ ਗਿਆਨ ਸਿੰਘ ਸੰਧੂ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਡਾ. ਬਿਕਰਮ ਸਿੰਘ ਘੁੰਮਣ, ਡਾ. ਬ੍ਰਹਮ ਜਗਦੀਸ਼ ਸਿੰਘ, ਪ੍ਰੋ. ਮਧੂ ਸ਼ਰਮਾ, ਡਾ. ਇਕਬਾਲ ਕੌਰ ਸੌਂਧ, ਡਾ. ਸੁਖਬੀਰ ਸਿੰਘ, ਭੁਪਿੰਦਰ ਸਿੰਘ ਸੰਧੂ ਅਤੇ ਲੇਖਿਕਾ ਸਿਮਰਜੀਤ ਕੌਰ ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿੱਚ ਪ੍ਰੋ. ਸੁਖਬੀਰ ਸਿੰਘ ਖਾਲਸਾ ਕਾਲਜ਼ ਨੇ ਕਾਵਿਕ ਖੇਤਰ ਵਿੱਚ ਸਿਮਰਜੀਤ ਦੀ ਨਵੀਂ ਪੁਸਤਕ ਅਤੇ ਹਾਜ਼ਰੀਨ ਨੂੰ ਜੀ ਆਇਆ ਕਿਹਾ।ਮੁੱਖ ਵਕਤਾ ਡਾ. ਬ੍ਰਹਮ ਜਗਦੀਸ਼ ਨੇ ਕਿਹਾ ਕਿ ਇਸ ਪੁਸਤਕ ਦੀ ਕਵਿਤਾ ਆਸ਼ਾ ਵਾਦੀ ਹੈ ਇਹ ਜ਼ਿੰਦਗੀ ਦੇ ਬਿਹਤਰੀਨ ਹਿਸਿਆ ਨੂੰ ਦਰਸਾਉਂਦੀ ਹੈ ਅਤੇ ਆਦਮੀ ਦੇ ਸੁਭਾਅ ਦੇ ਖਾਲੀ ਪਨ ਨੂੰ ਭਰਨ ਵਾਲੀ ਹੈ।ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿਸ ਤਰਾਂ ਰਿਸ਼ਤੇ ਨਾਤੇ ਪੈਸੇ ਵਿੱਚੋਂ ਲੰਘ ਕੇ ਆਉਂਦੇ ਹਨ ਦਾ ਇਹਨਾਂ ਕਵਿਤਾਵਾਂ ਵਿੱਚ ਬਾਖੂਬੀ ਵਰਨਣ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਸ ਪੁਸਤਕ ਵਿੱਚ ਫਾਸ਼ਇਜ਼ਮ ਦੇ ਖਤਰਿਆਂ ਨੂੰ ਵੀ ੳੂਜਾਗਰ ਕੀਤਾ ਗਿਆ ਹੈ। ਪ੍ਰੋ. ਮਧੂ ਸ਼ਰਮਾ, ਡਾ. ਇਕਬਾਲ ਕੌਰ, ਅਰਤਿੰਦਰ ਸੰਧੂ, ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖਿਕਾਂ ਦੀ ਪ੍ਰਸੰਸ਼ਾ ਕੀਤੀ।ਮੁੱਖ ਮਹਿਮਾਨ ਸਾਬਕਾ ਬਿ੍ਰਗੇਡੀਅਰ ਸ੍ਰ. ਗਿਆਨ ਸਿੰਘ ਸੰਧੂ ਅਤੇ ਡਾ. ਬਿਕਰਮ ਸਿੰਘ ਘੁੰਮਣ ਨੇ ਵੀ ਇਸ ਪੁਸਤਕ ਵਿੱਚ ਛਪੀਆਂ ਰਚਨਾਵਾਂ ਨੂੰ ਸਮੇਂ ਦੇ ਹਾਣ ਦਾ ਕਿਹਾ।
ਲੇਖਿਕਾ ਸਿਮਰਜੀਤ ਸਿਮਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਮਨ-ਪਸੰਦ ਦੀਆਂ ਕਵਿਤਾਵਾਂ ਵੀ ਸੁਣਾਈਆਂ।ਇਸ ਮੌਕੇ ਜਗੀਰ ਸਿੰਘ, ਸ੍ਰ. ਦਲਬੀਰ ਸਿੰਘ, ਸ੍ਰ. ਜਸਪਾਲ ਸਿੰਘ ਢਿਲੋਂ, ਲਖਬੀਰ ਸਿੰਘ ਢਿਲੋਂ, ਰਮੇਸ਼ ਯਾਦਵ, ਸਤਨਾਮ ਸਿੰਘ ਪਾਖਰਪੁਰਾ ਨੇ ਆਏ ਹੋਏ ਮਹਿਮਾਨਾਂ ਦਾ ਬੁੱਕੇ ਦੇ ਕੇ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾਂ ਗੁਰਦੇਵ ਸਿੰਘ ਮਹਿਲਾਂਵਾਲਾ, ਹਰਪਿੰਦਰ ਕੌਰ, ਪਿ੍ਰੰ. ਨਰੋਤਮ ਸਿੰਘ, ਰਾਣਾ ਪ੍ਰਤਾਪ ਸਿੰਘ, ਨਰਿੰਦਰ ਸਿੰਘ ਬੋਪਾਰਾਏ, ਲਖਬੀਰ ਸਿੰਘ ਨਿਜ਼ਾਮਪੁਰਾ ਆਦਿ ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।ਮੰਚ ਸੰਚਾਲਕ ਭੁਪਿੰਦਰ ਸਿੰਘ ਸੰਧੂ ਨੇ ਕੀਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media