ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੁਜਾਨਪੁਰ ਤੋਂ ਵਾਰਡ ਨੰ. 2 ਦੀ ਭਾਜਪਾ ਕੌਂਸਲਰ ਮੁਕੇਸ਼ ਲਤਾ ਨੂੰ ਭਾਜਪਾ ਵੱਲੋਂ ਕਰੀਬ 2 ਸਾਲ ਪਹਿਲਾਂ
ਹੋਈਆਂ ਨਗਰ ਕੌਂਸਲ ਚੋਣਾਂ ’ਚ ਮੁੜ ਤੋਂ ਪਾਰਟੀ ਦੀ ਟਿਕਟ ਨਾ ਦਿੱਤੇ ਜਾਣ ਕਾਰਨ ਸਾਬਕਾ ਕੌਂਸਲਰ ਮੁਕੇਸ਼ ਲਤਾ ਦੇ ਬੇਟੇ ਸੁਰਿੰਦਰ ਵਰਮਾ ਨੇ ਭਾਜਪਾ ਤੇ ਕਾਂਗਰਸ ਖਿਲਾਫ ਬਿਗੁਲ ਵਜਾਉਂਦਿਆਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਜੇਤੂ ਰਹੇ ਸਨ, ਪਰ ਫਿਰ ਵੀ ਉਨਾਂ ਨੂੰ ਕਿਸੇ ਪਾਰਟੀ ਦਾ ਸਮਰਥਨ ਨਾ ਮਿੱਲਣ ਕਾਰਨ ਉਹ ਅਜ਼ਾਦ ਉਮੀਦਵਾਰ ਵਜੋਂ ਹੀ ਆਪਣਾ ਕੰਮ ਕਰਦੇ ਰਹੇ ਅਤੇ ਹੁਣ ਲੋਕ ਸਭਾ ਜਿਮਨੀ ਚੋਣ ਕਾਰਨ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਵਜੋਂ ਖੜੇ ਹੋਏ ਸੁਨੀਲ ਜਾਖੜ ਨੇ ਉਨਾਂ ਨੂੰ ਪਾਰਟੀ ’ਚ ਸ਼ਾਮਿਲ ਕਰ ਲਿਆ ਹੈ।ਜਿਸ ਨਾਲ ਅਕਾਲੀ ਭਾਜਪਾ ਨੂੰ ਸੁਜਾਨਪੁਰ ’ਚ ਇਕ ਹੋਰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਅਤੇ ਅਜਿਹੀ ਸਥਿਤੀ ’ਚ ਕਾਂਗਰਸ ਪਾਰਟੀ ਇਕ ਵਾਰ ਫਿਰ ਤੋਂ ਸੁਜਾਨਪੁਰ ’ਚ ਮਜ਼ਬੂਤ ਹੁੰਦੀ ਦਿੱਖ ਰਹੀ ਹੈ, ਕਿਉਂਕਿ ਸੁਰਿੰਦਰ ਵਰਮਾ ਸਿਆਸਤਦਾਨ ਹੋਣ ਨਾਲ ਨਾਲ ਇਕ ਪ੍ਰਸਿੱਧ ਸਮਾਜ ਸੇਵਕ ਵੀ ਹਨ ਤੇ ਇਲਾਕੇ ਦੀ ਜਾਨਤਾ ਨਾਲ ਉਨਾਂ ਦੇ ਨਿਜੀ ਸਬੰਧ ਹਨ, ਜਿਸ ਕਾਰਨ ਉਮੀਦ ਲਗਾਈ ਜਾ ਰਹੀ ਹੈ ਕਿ ਉਨਾਂ ਦੇ ਕਾਂਗਰਸ ’ਚ ਸ਼ਾਮਿਲ ਹੋਣ ਨਾਲ ਸੁਜਾਨਪੁਰ ’ਚ ਕਾਂਗਰਸ ਪਾਰਟੀ ਦਾ ਗ੍ਰਾਫ ਹੋਰ ਵਧ ਗਿਆ ਹੈ।ਉਥੇ ਹੀ ਭਾਜਪਾ ਨੂੰ ਸੁਜਾਨਪੁਰ ’ਚ ਮਜ਼ਬੂਤੀ ਬਣਾਏ ਰੱਖਣ ਵਾਸਤੇ ਹਿੱਕ ਦਾ ਜ਼ੋਰ ਲਗਾਉਣਾ ਪੈ ਸਕਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media