Saturday, March 28, 2026

ਹੁਣ ਭੱਠਿਆਂ ਵਿਚੋਂ ਨਹੀਂਂ ਨਿਕਲੇਗਾ ਕਾਲਾ ਧੂੰਆਂ ਪਰਾਲੀ ਨਾ ਸਾੜਣ ਵਾਲੇ ਕਿਸਾਨ ਸਨਮਾਨਿਤ

ਪਰਾਲੀ ਨੂੰ ਕਿਸਾਨਾਂ ਦੀ ਮਦਦ ਨਾਲ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ – ਕਾਹਨ ਸਿੰਘ ਪਨੂੰ
ਅੰਮਿ੍ਤਸਰ, 3 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ  ਕਾਹਨ ਸਿੰਘ ਪਨੂੰ ਦਾ ਮੰਨਣਾ ਹੈ ਕਿ ਰਾਜ ਵਿਚ PPN0310201707ਪ੍ਰਦੂਸ਼ਣ ਦਾ ਕਾਰਨ ਬਣਦੀ ਖੇਤਾਂ ਦੀ ਰਹਿੰਦ-ਖੂੰਹਦ ਵੱਡਾ ਮਸਲਾ ਹੈ, ਪਰ ਕਿਸਾਨ ਨੂੰ ਇਸ ਦੇ ਸਹੀ ਨਿਪਟਾਰੇ ਬਾਰੇ ਜਾਗਰੂਕ ਕਰਕੇ ਇਸ ਸੀਜ਼ਨ ਵਿਚ ਵੱਡੇ ਪੱਧਰ ’ਤੇ ਕਾਬੂ ਪਾ ਲਾ ਲਿਆ ਜਾਵੇਗਾ। ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿਚ ਮਿਲਾ ਦੇਣ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਅੰਮਿ੍ਰਤਸਰ ਪਹੁੰਚੇ  ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਪੰਜਾਬ ਵਿਚ 60 ਲੱਖ ਏਕੜ ਰਕਬੇ ਵਿਚ ਝੋਨੇ ਦੀ ਬਿਜਾਈ ਹੁੰਦੀ ਹੈ, ਜਿਸ ਵਿਚੋਂ ਲਗਭਗ 2 ਕਰੋੜ ਟਨ ਪਰਾਲੀ ਪੈਦਾ ਹੁੰਦੀ ਹੈ।ਇਸ ਨੂੰ ਸਾਂਭਣਾ ਬੋਰਡ ਦੇ ਨਾਲ-ਨਾਲ  ਕਿਸਾਨਾਂ ਲਈ ਵੀ ਵੱਡੀ ਚੁਣੌਤੀ ਹੈ, ਪਰ ਕਿਸਾਨ ਨੂੰ ਇਸ ਦੀ ਸਹੀ ਸਾਂਭ-ਸੰਭਾਲ ਕਰਨ ਦੇ ਢੰਗ ਅਤੇ ਫਾਇਦੇ ਦੱਸਣ ਨਾਲ ਇਹ ਮਸਲਾ ਲੀਹ ’ਤੇ ਆਇਆ ਹੈ ਅਤੇ ਆਸ ਹੈ ਕਿ ਇਸ ਵਾਰ 90 ਫੀਸਦੀ ਪਰਾਲੀ ਖੇਤਾਂ ਵਿਚ ਸਾੜੀ ਨਹੀਂ ਜਾਵੇਗੀ।
ਪਨੂੰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤ ਵਿਚ ਜੈਵਿਕ ਮਾਦਾ ਦਾ ਖਤਮ ਹੁੰਦਾ ਹੀ ਹੈ, ਨਾਲ ਕਿਸਾਨਾਂ ਦੇ ਮਿਤਰ ਕੀੜੇ, ਜੋ ਕਿ ਕਈ ਬਿਮਾਰੀਆਂ ਤੋਂ ਫਸਲ ਨੂੰ ਬਚਾਉਂਦੇ ਹਨ ਤੇ ਖੇਤ ਦੀ ਪੈਦਾਵਰ ਵਧਾਉਂਦੇ ਹਨ, ਮਾਰੇ ਜਾਂਦੇ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ ਵੀ ਖਤਮ ਹੁੰਦੀ ਹੈ।ਵਾਤਾਵਰਨ ਪੱਖ ਤੋਂ ਗੱਲ ਕਰਦੇ ਉਨਾਂ ਦੱਸਿਆ ਕਿ ਇਕ ਟਨ ਪਰਾਲੀ ਨੂੰ ਸਾੜਨ ਨਾਲ 60 ਕਿਲੋ ਕਾਰਬਨ ਮੋਨੋਡਾਈਅਕਸਾਈਡ, 1400 ਕਿਲੋ ਕਾਰਬਨ ਡਾਈ ਅਕਸਾਈਡ, 3 ਕਿਲੋ ਬਾਰੀਕ ਕਣ ਜੋ ਕਿ ਸਾਹ ਰਾਹੀਂ ਅੰਦਰ ਚਲੇ ਜਾਂਦੇ ਹਨ ਅਤੇ ਗੰਧਰ ਤੇ ਸਲਫਰ ਆਦਿ ਪੈਦਾ ਹੁੁੰਦੀ ਹੈ, ਜੋ ਕਿ ਮਨੁੱਖੀ ਜਿੰਦਗੀ ਲਈ ਘਾਤਕ ਹਨ। ਇਸ ਤੋਂ ਇਲਾਵਾ ਜੇਕਰ ਇਸ ਨੂੰ ਖੇਤ ਵਿਚ ਮਿਲਾ ਦਿੱਤਾ ਜਾਵੇ ਤਾਂ ਖੇਤ ਵਿਚ ਜੈਵਿਕ ਮਾਦਾ ਵੱਧਣ ਨਾਲ ਖੇਤ ਉਪਜਾੳੂ ਹੁੰਦਾ ਹੈ, ਖੇਤ ਵਿਚ ਨਮੀ ਬਣੀ ਰਹਿੰਦੀ ਹੈ, ਨਾਈਟਰੋਜਨ ਤੇ ਹੋਰ ਜ਼ਰੂਰੀ ਤੱਤ ਵੱਧਦੇ ਹਨ, ਖਾਦ ਤੇ ਕੀੜੇਮਾਰ ਦਵਾਈ ਦੀ ਲੋੜ ਘੱਟ ਪੈਂਦੀ ਹੈ ਤੇ ਫਸਲ ਦਾ ਝਾੜ ਵੱਧਦਾ ਹੈ।
ਪਨੂੰ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭੱਠਿਆਂ ਲਈ ਨਵੀਂ ਤਕਨੀਕ ਜ਼ਰੂਰੀ ਕਰ ਦਿੱਤੀ ਗਈ ਹੈ ਅਤੇ ਇਸ ਵੇਲੇ ਪੰਜਾਬ ਵਿਚ 300 ਭੱਠੇ ਉਸ ਤਕਨੀਕ ਨਾਲ ਚੱਲ ਰਹੇ ਹਨ, ਜਿਸ ਨਾਲ ਕਾਲਾ ਧੂੰਆਂ ਖਤਮ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਛੇਤੀ ਹੀ ਪੰਜਾਬ ਦੇ ਸਾਰੇ ਕਰੀਬ 3000 ਭੱਠੇ ਇਸ ਨਵੀਂ ਤਕਨੀਕ ਨਾਲ ਕੰਮ ਕਰਨਗੇ ਅਤੇ ਕਾਲਾ ਧੂੰਆਂ ਨਹੀਂ ਛੱਡਣਗੇ। ਉਨਾਂ ਦੱਸਿਆ ਕਿ ਕਈ ਫੈਕਟਰੀਆਂ ਵੀ ਪ੍ਰਦੂਸ਼ਣ ਫੈਲਾਉਣ ਕਰਕੇ ਸੀਲ ਕੀਤੀਆਂ ਜਾ ਚੁੱਕੀਆਂ ਹਨ।
ਅੰਮਿ੍ਰਤਸਰ ਵਿਚ ਆਟੋ ਰਿਕਸ਼ੇ ਕਾਰਨ ਹੁੰਦੇ ਪ੍ਰਦੂਸ਼ਣ ਬਾਰੇ ਪੁੱਛੇ ਜਾਣ ’ਤੇ  ਪਨੂੰ ਨੇ ਦੱਸਿਆ ਕਿ ਕਮਿਸ਼ਨ  ਵੱਲੋਂ ਇਕ ਯੋਜਨਾ ਉਲੀਕ ਕੇ ਸਰਕਾਰ ਨੂੰ ਭੇਜੀ ਗਈ ਹੈ, ਜਿਸ ਵਿਚ ਆਟੋ ਚਾਲਕਾਂ ਨੂੰ ਅਸਾਨ ਕਰਜੇ ਦੇ ਕੇ ਸੀ ਐਨ ਜੀ ਆਟੋ ਦੇਣ ਦੀ ਪ੍ਰੋਗਰਾਮ ਹੈ। ਉਨਾਂ ਆਸ ਪ੍ਰਗਟਾਈ ਕਿ ਛੇਤੀ ਹੀ ਇਹ ਯੋਜਨਾ ਸ਼ੁਰੂ ਹੋਣ ਦੀ ਆਸ ਹੈ, ਜਿਸ ਨਾਲ ਸ਼ਹਿਰਾਂ ਵਿਚ ਪ੍ਰਦੂਸ਼ਣ ਨਹੀਂ ਰਹੇਗਾ।
ਇਸ ਮੌਕੇ ਪਨੂੰ ਨੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਉਨਾਂ ਕਿਸਾਨਾਂ ਦੇ ਤਜ਼ਰਬੇ ਸੁਣੇ, ਜੋ ਪਰਾਲੀ ਤੇ ਨਾੜ ਨੂੰ ਅੱਗ ਨਹੀਂ ਲਗਾ ਰਹੇ।ਇਸ ਵਿਚ ਨਬੀਪੁਰ, ਭੋਏਵਾਲ, ਨਾਰੋਵਾਲ ਦੇ ਕਿਸਾਨ ਵੀ ਸ਼ਾਮਿਲ ਸਨ, ਜੋ ਸਾਰਾ ਪਿੰਡ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ।ਉਨਾਂ ਦੱਸਿਆ ਕਿ ਇਸ ਨਾਲ ਸਾਡਾ ਖੇਤੀ ਖਰਚ ਘਟਿਆ ਹੈ ਅਤੇ ਝਾੜ ਕਈ ਕੁਇੰਟਲ ਵੱਧ ਆ ਰਿਹਾ ਹੈ।ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਾਬਾਸ਼ ਦਿੱਤੀ ਅਤੇ ਇਹ ਤਜ਼ਰਬਾ ਹੋਰ ਕਿਸਾਨਾਂ ਨਾਲ ਸਾਂਝਾ ਕਰਨ ਦੀ ਅਪੀਲ ਵੀ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੁੱਖ ਖੇਤੀਬਾੜੀ ਅਧਿਕਾਰੀ  ਦਲਬੀਰ ਸਿੰਘ ਛੀਨਾ, ਚੀਫ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਜੀ.ਐਸ ਮਜੀਠੀਆ, ਐਸ.ਈ ਹਰਬੀਰ ਸਿੰਘ, ਐਸ.ਡੀ.ਓ ਰਾਜੇਸ਼ ਕੁਮਾਰ, ਡਾ. ਸ਼ਮਿੰਦਰ ਸਿੰਘ ਭੁੱਲਰ ਅਤੇ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply