ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) ਬੀ.ਐਸ.ਐਫ ਦੀ 90ਵੀਂ ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੀ ਮੁਰਾਦਵਾਲਾ ਚੌਕੀ ਤੇ
ਸਰਹੱਦੀ ਪਿੰਡਾ ਦੇ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਕੀਤੀ।
ਜਾਣਕਾਰੀ ਦਿੰਦੇ ਹੋਏ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਵੱਖ ਵੱਖ ਪਿੰਡਾਂ ਦੇ ਲਗਭਗ 40 ਲੋਕਾਂ ਨੇ ਹਿੱਸਾ ਲਿਆ।ਉਨਾਂ ਦੱਸਿਆ ਕਿ ਸਰਹੱਦ ਤੇ ਦੁਸ਼ਮਨਾਂ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਣ ਵਾਲੀ ਬੀ.ਐਸ.ਅੇਫ ਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਪੂਰਾ ਸਹਿਯੋਗ ਮਿਲਦਾ ਹੈ।ਮੀਟਿੰਗ ਵਿਚ ਕਿਸਾਨਾਂ ਨੂੰ ਕੰਡੇਦਾਰ ਤਾਰ ਦੇ ਪਾਰ ਨਰਮੇੇ ਦੀ ਚੁਗਾਈ ਅਤੇ ਝੋਨੇ ਦੀ ਫਸਲ ਕੱਟਣ ਦੇ ਸਮੇਂ ਨੂੰ ਵਧਾਉਣ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਉੱਥੇ ਕਿਸਾਨਾਂ ਨੇ ਆਪਣੀਆਂ ਮੁਸਕਲਾਂ ਦੇ ਨਾਲ ਨਾਲ ਸੁਝਾਵਾਂ ਤੇ ਵੀ ਗੱਲਬਾਤ ਕੀਤੀ।
ਸਰਹੱਦੀ ਪਿੰਡ ਸਿਵਾਨਾਂ ਦੇ ਸਰਪੰਚ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਬਾਇਲ ਦੀ ਰੇਂਜ ਪੂਰੀ ਨਾ ਆਉਣ ਕਾਰਨ ਖੇਤਾਂ ਵਿਚ ਕੰਮ ਕਰਦੇ ਸਮੇਂ ਕਿਸੇ ਵੀ ਅਮਰਜੰਸੀ ਹਾਲਾਤ ਵਿਚ ਸਹਾਇਤਾ ਪ੍ਰਾਪਤ ਕਰਨ ਵਿਚ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆਉਂਦੀਆਂ ਹਨ ਉੱਥੇ ਹੀ ਪਿੰਡ ਵਾਸੀ ਮੋਬਾਇਲ ਦੀ ਰੇਂਜ ਘੱਟ ਹੋਣ ਕਾਨ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਨਹੀਂ ਕਰ ਪਾਉਂਦੇ। ਪਿੰਡ ਬਾਰੇਕਾਂ ਦੇ ਸਰਪੰਚ ਰੋਹਿਤ ਰਿਣਵਾ ਨੇ ਦੱਸਿਆ ਕਿ ਬੀ.ਐਸ.ਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ ਕਿਸਾਨਾਂ ਦਾ ਭਾਈਚਾਰਾ ਵਧੀਆ ਚੱਲ ਰਿਹਾ ਹੈ।ਬੀ.ਐਸ.ਐਫ ਸਮਾਜਿਕ ਕੰਮਾਂ ਵਿਚ ਵੀ ਪਿੰਡਾਂ ਦੇ ਲੋਕਾਂ ਦੇ ਨਾਲ ਹਮੇਸ਼ਾਂ ਅੱਗੇ ਰਹਿੰਦੀ ਹੈ। ਪਿੰਡ ਰੂਪ ਨਗਰ ਦੇ ਸਰਪੰਚ ਮਹਿੰਦਰ ਕੁਮਾਰ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਲੋਕ ਹਰ ਸਮੇਂ ਬੀ.ਐਸ.ਐਫ ਦੇ ਸਹਿਯੋਗ ਲਈ ਤਿਆਰ ਰਹਿੰਦੇ ਹਨ ਅਤੇ ਇਸਦੇ ਕਾਰਨ ਹੀ ਸਰਹੱਦੀ ਕਿਸਾਨ ਖੁੱਲ ਕੇ ਆਪਦੇ ਖੇਤਾਂ ਵਿਚ ਕੰਮ ਕਰਦੇ ਹਨ ਅਤੇ ਰਾਤ ਦੇ ਸਮੇਂ ਚੈਨ ਦੀ ਨੀਂਦ ਸੋਂਦੇ ਹਨ।ਇਸ ਮੌਕੇ ਮੁਰਾਦਵਾਲਾ ਦੇ ਸਰਪੰਚ ਰਾਏ ਸਾਹਿਬ ਨੇ ਵੀ ਆਪਣੇ ਵਿਚਾਰ ਰਖੇ। ਮੀਟਿੰਗ ਵਿਚ ਬੀਐਸਐਫ ਦੇ ਸੈਕਿੰਗ ਕਮਾਂਡ ਅਧਿਕਾਰੀ ਸ਼ਸ਼ੀ ਕੁਮਾਰ ਪਿਲੇ ਵੀ ਹਾਜ਼ਰ ਰਹੇ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media