ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) ਬੀ.ਐਸ.ਐਫ ਵੱਲੋਂ 10 ਦਿਨਾਂ ਤੱਕ ਆਪਣੇ ਹੈਡਕਵਾਟਰ ਦੇ ਵੇਹੜੇ ਵਿਚ ਅਯੋਜਿਤ ਧਾਰਮਿਕ
ਸਮਾਗਮ ਦੀ ਸਮਾਪਤੀ ਤੇ ਦੇਵੀਆਂ ਦੀਆਂ ਵਿਸ਼ਾਲ ਮੂਰਤੀਆਂ ਦਾ ਫਾਜ਼ਿਲਕਾ ਦੇ ਨੇੜੇ ਗੰਗ ਨਹਿਰ ਵਿਚ ਵਿਸਰਜਨ ਕੀਤਾ ਗਿਆ।ਇਸ ਮੌਕੇ ਬੀਐਸਐਫ ਦੇ ਡੀ.ਆਈ.ਜੀ ਮਦੂ ਸੂਦਨ ਸ਼ਰਮਾ ਦੀ ਧਰਮ ਪਤਨੀ ਸ਼੍ਰੀਮਤੀ ਜਯੋਤਸਨਾ ਸ਼ਰਮਾ, ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਦੀ ਧਰਮ ਪਤਨੀ ਅਲਪਨਾ ਸਿੰਘ ਅਤੇ ਸਮਾਜ ਸੇਵਕਾ ਅਰੁਣਾ ਸਿੰਘ ਦੀ ਅਗਵਾਈ ਵਿਚ ਮੂਰਤੀਆਂ ਵਿਸਰਜਨ ਯਾਤਰਾ ਸ਼ੁਰੂ ਹੋਈ।ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ।ਬੈਂਡ ਵਾਜਿਆਂ ਦੇ ਨਾਲ ਸ਼ਰਧਾਲੂ ਨੱਚਦੇ ਹੋਏ ਜੈਕਾਰੇ ਲਗਾ ਰਹੇ ਸਨ।ਬਾਅਦ ਵਿਚ ਮੰਤਰਾਂ ਦੇ ਵਿਚਕਾਰ ਵਿਸ਼ਾਲ ਮੂਰਤੀਆਂ ਦਾ ਫਾਜ਼ਿਲਕਾ ਅਬੋਹਰ ਰੋਡ ਤੇ ਸਥਿਤ ਗੰਗ ਕੈਨਾਲ ਵਿਚ ਵਿਸਰਜਨ ਕਰ ਦਿੱਤਾ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media