Thursday, October 1, 2026

ਦੂਸਰੇ ਸੀ.ਬੀ.ਸੀ ਕੈਂਪ `ਚ 225 ਲੋਕਾਂ ਦੀ ਮੁਫ਼ਤ ਜਾਂਚ

ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਫਾਜ਼ਿਲਕਾ ਵੱਲੋਂ ਡਿਲਾਇਟ ਲੈਬ ਅਤੇ ਡਿਮਾਇੰਡ ਕੰਪਨੀ ਦੇ PPN0310201728ਸਹਿਯੋਗ ਨਾਲ ਬਾਬਾ ਖੇਤਰਪਾਲ ਮੰਦਰ ਵਿਚ ਦੂਸਰਾ ਮੁਫ਼ਤ ਸੀ.ਬੀ.ਸੀ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਤੋਂ 2 ਵਜੇ ਤੱਕ ਡਿਲਾਇਟ ਲੈਬ ਅਤੇ ਅਨਮੋਲ ਖੇੜਾ ਅਤੇ ਕੁਮਾਰ ਦੀਪ ਦੇ ਸਹਿਯੋਗ ਨਾਲ ਲਗਾਇਆ ਗਿਆ।ਕੈਂਪ ਵਿਚ 225 ਲੋਕਾਂ ਦੀ ਕੰਪਲੀਟ ਬਲੱਡ ਕਾਊਂਟ ਖੂਨ ਦਾ ਚੈਕਅਪ ਕੀਤਾ ਗਿਆ। ਕੈਂਪ ਵਿਚ ਸੁਸਾਇਟੀ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਸਹਿਯੋਗ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply