Tuesday, November 24, 2026

ਨੌਜਵਾਨ ਸਮਾਜ ਸੇਵਾ ਸੰਸਥਾ ਨੇ ਮੰਦਬੁੱਧੀ ਬੱਚਿਆਂ ਨੂੰ ਵੰਡੇ ਖਿਡੋਣੇ

ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਨੋਜਵਾਨ ਸਮਾਜ ਸੇਵਾ ਸੰਸਥਾ ਨੇ ਮਾਨਵ ਕਲਿਆਣ ਮੰਦਰ ਵਿਚ ਚੱਲ ਰਹੇ ਮੰਦਬੁੱਧੀ ਬੱਚਿਆਂ ਦੇ PPN0310201729ਸਕੂਲ ਵਿਚ ਬੱਚਿਆਂ ਦੇ ਮਨੋਰੰਜਨ ਲਈ ਸਾਇਕਲ ਰਿਕਸ਼ਾ, ਫੁੱਟਬਾਲ, ਕਾਪੀ, ਪੈਨਸ਼ਿਲ ਅੇਤ ਬੈਠਣ ਲਈ ਦਰੀਆਂ ਅਤੇ ਮਠਿਆਈਆਂ ਵੰਡੀਆਂ।
ਸੰਸਥਾ ਦੇ ਜ਼ਿਲਾ ਪ੍ਰਧਾਨ ਲਵਲੀ ਵਾਲਮਿਕੀ ਦੀ ਪ੍ਰਧਾਨਗੀ ਵਿਚ ਸੰਸਥਾ ਨੇ ਮਾਨਵ ਕਲਿਆਣ ਮੰਦਰ ਦੀ ਪ੍ਰਧਾਨ ਸਰੋਜ ਥਿਰਾਨੀ ਦੀ ਪ੍ਰੇਰਣਾ ਨਾਲ ਬੱਚਿਆਂ ਦੇ ਸਹਿਯੋਗ ਲਈ ਇੱਕ ਕਦਕ ਅੱਗੇ ਵਧਾਇਆ। ਇਸ ਮੌਕੇ ਸੀਨੀਅਰ ਪੱਤਰਕਾਰ ਲੀਲਾਧਰਸ਼ਰਮਾ, ਸਮਾਜਸੇਵੀ ਲਵਲੀ ਛਾਬੜਾ, ਗੋਰਵ ਚੁੱਘ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਅਤੇ ਸੰਸਥਾ ਵੱਲੋਂ ਕੀਤੇ ਗਏ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਸਮੇਂ ਸਮੈੀ ਤੇ ਅਜਿਹੇ ਕੰਮ ਕਰਦੇ ਰਹਿਣ ਦੀ ਕਾਮਨਾ ਕੀਤੀ। ਉਨਾ ਕਿਹਾ ਕਿ ਹਰ ਨੋਜਵਾਨ ਅਤੇ ਸਮਾਜਸੇਵੀ ਸੰਸਥਾਵਾਂ ਸਹਿਯੋਗ ਦੇ ਲਈ ਅੱਗੇ ਆਉਣ ਤਾਕਿ ਸਕੂਲ ਸੁਚਾਰੂ ਢੰਗ ਨਾਲ ਚੱਲਦਾ ਰਹੇ।ਜ਼ਿਲਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ ਨੇ ਸਕੂਲ ਪ੍ਰਧਾਨ ਸਰੋਜ ਥਿਰਾਨੀ ਅਤੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸ਼ੰਕਰ ਖੋਟੇਵਾਲ, ਕ੍ਰਿਸ਼ਨ ਕੁਮਾਰ ਪ੍ਰਧਾਨ ਪਿੰਡ ਬਾਧਾ, ਧਰਮਪਾਲ, ਮੁਕੇਸ਼ ਰੇਵਾੜੀਆ, ਯੁਵਰਾਜ ਕਾਲਾ, ਵਿਜੈ ਕੁਮਾਰ, ਰਜਿੰਦਰ ਕੁਮਾਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply