Wednesday, September 30, 2026

ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ `ਤੇ ਕੱਢੀ ਸ਼ੋਭਾ ਯਾਤਰਾ

PPN0410201706ਫਾਜ਼ਿਲਕਾ, 4 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਉਤਸਵ ਦੇ ਮੌਕੇ ਤੇ ਪਿੰਡ ਚਿਮਨੇਵਾਲਾ ਦੇ ਭਗਵਾਨ ਵਾਲਮਿਕੀ ਸ਼ਕਤੀ ਸੰਗਠਨ ਵੱਲੋਂ ਪਿੰਡ ਹੋਜ਼ ਖਾਸ ਤੋਂ ਸ਼ੋਭਾ ਯਾਤਰਾ ਕੱਢੀ ਗਈ। ਜੋ ਵੱਖ ਵੱਖ ਪਿੰਡਾਂ ਵਿਚੋਂ ਹੁੰਦੀ ਹੋਈ ਪਿੰਡ ਚਿਮਨੇਵਾਲਾ ਵਿਚ ਸੰਪਨ ਹੌਈ।
ਜਾਣਕਾਰੀ ਦਿੰਦੇ ਹੋਏ ਸੰਗਠਨ ਦੇ ਪੈਸ ਸਕੱਤਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਚੱਕਪੱਖੀ ਵਿਚ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤ ਚਾਹ ਦੀ ਸਟਾਲ ਲਗਾਈ ਗਈ।ਸੰਗਠਨ ਦੇ ਪ੍ਰਧਾਨ ਹਰਦੀਪ ਸਿੰਘ ਨੇ ਦੱਸਿਆ ਕਿ 5 ਅਕਤੂਬਰ ਨੂੰ ਸਵੇਰੇ 9 ਵਜੇ ਪਿੰਡ ਚਿਮਨੇਵਾਲਾ ਵਿਚ ਸ਼੍ਰੀ ਰਮਾਇਣ ਜੀ ਦਾ ਭੋਗ ਪਾਇਆ ਜਾਵੇਗਾ ਅੇਤ ਇਸ ਤੋਂ ਬਾਅਦ ਅਤੁੱਟ ਲੰਗਰ ਵੰਡਿਆ ਜਾਵੇਗਾ।ਸੰਗਠਨ ਜਨਲ ਸਕੱਤਰ ਅਮ੍ਰਤਪਾਲ ਨੇ ਦੱਸਿਆ ਕਿ ਉਸੇ ਦਿਨ ਰਾਤ ਨੂੰ ਭਗਵਾਨ ਵਾਲਮਿਕੀ ਜੀ ਦਾ ਵਿਸ਼ਾਲ ਜਾਗਰਨ ਹੋਵੇਗਾ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਹਰਪ੍ਰੀਤ ਗੰਨੜ, ਜੱਗਾ ਸੈਨੀਆ, ਚੰਨੀ ਜੁਵਾਯਾਂ ਵਾਲੀ ਭਗਵਾਨ ਸ਼੍ਰੀ ਵਾਲਮਿਕੀ ਦੀ ਮਹਿਮਾ ਦਾ ਗੁਣਗਾਨ ਕਰਨਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply